ਲੰਡਨ— ਇੰਗਲੈਂਡ ਦੇ ਵਰਲਡ ਕੱਪ ਜੇਤੂ ਕਪਤਾਨ ਇਓਨ ਮੋਰਗਨ ਨੇ ਆਪਣੇ ਦੇਸ਼ ਦੀ ਇਤਿਹਾਸਕ ਜਿੱਤ ਦੇ ਬਾਵਜੂਦ ਮੰਨਿਆ ਕਿ ਫਾਈਨਲ 'ਚ ਮੈਚ ਅਤੇ ਸੁਪਰ ਓਵਰ ਦੇ ਟਾਈ ਹੋਣ ਦੇ ਬਾਅਦ ਲਾਗੂ ਕੀਤਾ ਗਿਆ ਬਾਊਂਡਰੀ ਨਿਯਮ ਠੀਕ ਨਹੀਂ ਸੀ। ਇੰਗਲੈਂਡ ਨੂੰ ਨਿਊਜ਼ੀਲੈਂਡ ਖਿਲਾਫ ਲਾਰਡਸ 'ਚ ਖੇਡੇ ਗਏ ਫਾਈਨਲ ਮੁਕਾਬਲੇ 'ਚ ਸਭ ਤੋਂ ਜ਼ਿਆਦਾ ਬਾਊਂਡਰੀ ਲਗਾਉਣ ਦੀ ਬਦੌਲਤ ਜੇਤੂ ਐਲਾਨ ਕੀਤਾ ਗਿਆ ਸੀ। ਮੈਚ ਨਿਰਧਾਰਤ ਓਵਰਾਂ ਅਤੇ ਫਿਰ ਸੁਪਰ ਓਵਰਾਂ ਅਤੇ ਫਿਰ ਸੁਪਰ ਓਵਰ ਦੇ ਬਾਅਦ ਵੀ ਬਰਾਬਰੀ 'ਤੇ ਰਿਹਾ ਸੀ ਜਿਸ ਤੋਂ ਬਾਅਦ ਆਈ.ਸੀ.ਸੀ. ਦਾ ਇਹ ਨਿਯਮ ਲਗਾਇਆ ਗਿਆ ਸੀ।
ਮੋਰਗਨ ਨੇ ਵੀ ਮੰਨਿਆ ਕਿ ਮੈਚ ਪੂਰੀ ਤਰ੍ਹਾਂ ਸੰਤੁਲਿਤ ਸੀ ਅਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਕੌਣ ਹਾਰਿਆ ਅਤੇ ਕੌਣ ਜਿੱਤਿਆ। ਉਨ੍ਹਾਂ ਕਿਹਾ, ''ਮੈਨੂੰ ਨਹੀਂ ਲਗਦਾ ਕਿ ਇਸ ਤਰ੍ਹÎਾਂ ਦਾ ਨਤੀਜਾ ਮਿਲਣਾ ਠੀਕ ਹੈ ਜਦੋਂ ਦੋਵੇਂ ਟੀਮਾਂ ਹੀ ਬਰਾਬਰੀ 'ਤੇ ਸਨ। ਮੈਚ 'ਚ ਇਕ ਪਲ ਵੀ ਅਜਿਹਾ ਨਹੀਂ ਸੀ ਜਿਸ ਨੂੰ ਦੇਖ ਕੇ ਕਿਹਾ ਜਾਵੇ ਕਿ ਹਾਰ ਜਾਂ ਜਿੱਤ ਦਾ ਇਹ ਕਾਰਨ ਸੀ। ਮੈਂ ਸੱਚ ਨੂੰ ਸੱਚ ਹੀ ਕਹਿੰਦਾ ਹਾਂ। ਮੈਂ ਜਾਣਦਾ ਹਾਂ ਕਿ ਕੀ ਹੋਇਆ। ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਮੈਚ ਹਾਰਿਆ ਜਾਂ ਜਿੱਤਿਆ। ਇਹ ਬਰਾਬਰੀ ਦਾ ਮੁਕਾਬਲਾ ਸੀ।
ਇੰਡੋਨੇਸ਼ੀਆ ਓਪਨ ਦੇ ਫਾਈਨਲ 'ਚ ਪਹੁੰਚੀ ਸਿੰਧੂ
NEXT STORY