ਬਿਜ਼ਨੈੱਸ ਡੈਸਕ - ਸਰਕਾਰ ਨੇ ਦੇਸ਼ ’ਚ ਕੋਲਾ ਕਾਰੋਬਾਰ ਵਿਵਸਥਾ ਨੂੰ ਹੋਰ ਪਾਰਦਰਸ਼ੀ, ਕੁਸ਼ਲ ਅਤੇ ਆਧੁਨਿਕ ਬਣਾਉਣ ਦੀ ਦਿਸ਼ਾ ’ਚ ਵੱਡਾ ਕਦਮ ਉਠਾਉਂਦੇ ਹੋਏ ਕੋਲਾ ਐਕਸਚੇਂਜ ਸਥਾਪਤ ਕਰਨ ਦੇ ਨਿਯਮ ਪ੍ਰਕਾਸ਼ਿਤ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਰਾਤੋਂ-ਰਾਤ ਬੰਦ ਹੋ ਗਈ ਦੇਸ਼ ਦੀ ਮਸ਼ਹੂਰ ਕੰਪਨੀ, 700 ਮੁਲਾਜ਼ਮ ਹੋ ਗਏ ਬੇਰੁਜ਼ਗਾਰ
ਕੋਲਾ ਐਕਸਚੇਂਜ ਦੇ ਜ਼ਰੀਏ ਕੋਲੇ ਦੀਆਂ ਕੀਮਤਾਂ ਦਾ ਨਿਰਧਾਰਨ ਬਾਜ਼ਾਰ ਆਧਾਰਤ ਅਤੇ ਪਾਰਦਰਸ਼ੀ ਤਰੀਕੇ ਨਾਲ ਹੋ ਸਕੇਗਾ, ਕਾਰੋਬਾਰ ’ਚ ਕੁਸ਼ਲਤਾ ਵਧੇਗੀ ਅਤੇ ਕਮਰਸ਼ੀਅਲ ਤੇ ਮਾਈਨਿੰਗ ਕੰਪਨੀਆਂ ਸਮੇਤ ਕੋਲਾ ਉਤਪਾਦਕਾਂ ਨੂੰ ਖਰੀਦਦਾਰਾਂ ਦੇ ਵਿਆਪਕ ਸਮੂਹ ਤੱਕ ਆਸਾਨ ਪਹੁੰਚ ਯਕੀਨੀ ਬਣਾਉਣ ’ਚ ਮਦਦ ਮਿਲਣ ਦੀ ਉਮੀਦ ਹੈ। ਜਨਤਕ ਖੇਤਰ ਦੀਆਂ ਕੰਪਨੀਆਂ ਵੀ ਇਸ ਮੰਚ ਦੀ ਵਰਤੋਂ ਕਰ ਕੇ ਬਾਜ਼ਾਰ ’ਚ ਆਪਣੀ ਹਿੱਸੇਦਾਰੀ ਵਧਾ ਸਕਣਗੀਆਂ।
ਇਹ ਵੀ ਪੜ੍ਹੋ : ਤੇਲ ਕੰਪਨੀਆਂ ਦੀ ਚਲਾਕੀ 'ਤੇ ਸਰਕਾਰ ਦੀ ਸਖ਼ਤੀ, ਪੈਕੇਜਿੰਗ ਨੂੰ ਲੈ ਕੇ ਜਾਰੀ ਕੀਤੇ ਨਿਯਮ
ਕੋਲਾ ਮੰਤਰਾਲਾ ਨੇ ਬਿਆਨ ’ਚ ਕਿਹਾ, ‘‘ਹਾਲ ਹੀ ’ਚ ਲਾਗੂ ਖਾਨ ਅਤੇ ਖਣਿਜ (ਵਿਕਾਸ ਅਤੇ ਰੈਗੂਲੇਸ਼ਨਵਿਨਿਯਮਨ) ਸੋਧ ਕਾਨੂੰਨ, 2025 ਦੇ ਤਹਿਤ ਖਣਿਜ ਐਕਸਚੇਂਜ ਦੀ ਧਾਰਨਾ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕਾਨੂੰਨ ਨੇ ਕੇਂਦਰ ਸਰਕਾਰ ਨੂੰ ਕੋਲਾ ਅਤੇ ਉਸ ਦੇ ਪ੍ਰੋਸੈਸਡ ਉਤਪਾਦਾਂ ਸਮੇਤ ਖਣਿਜਾਂ ਦੇ ਪਾਰਦਰਸ਼ੀ ਅਤੇ ਕੁਸ਼ਲ ਵਪਾਰ ਨੂੰ ਉਤਸ਼ਾਹਿਤ ਕਰਨ ਦਾ ਅਧਿਕਾਰ ਦਿੱਤਾ ਹੈ। ਇਸੇ ਦੇ ਅਨੁਸਾਰ ਕੋਲਾ ਮੰਤਰਾਲਾ ਨੇ 4 ਜੂਨ, 2026 ਨੂੰ ਗਜ਼ਟ ’ਚ ਕੋਲਾ ਐਕਸਚੇਂਜ ਨਿਯਮ, 2026 ਪ੍ਰਕਾਸ਼ਿਤ ਕੀਤੇ ਹਨ।’’
ਇਹ ਵੀ ਪੜ੍ਹੋ : ਦੇਸ਼ 'ਚ ਇਕ ਹੋਰ ਹੋ ਗਿਆ ਕਰੋੜਾਂ ਦਾ ਮਹਾ-ਘੁਟਾਲਾ, ਸਰਕਾਰੀ ਕੰਪਨੀ LIC ਨੂੰ ਵੀ ਦੇ'ਤਾ ਝਟਕਾ
ਮੰਤਰਾਲਾ ਨੇ ਦੱਸਿਆ ਕਿ ਦਸੰਬਰ, 2025 ’ਚ ਹੀ ਕੋਲਾ ਕੰਟਰੋਲਰ ਸੰਗਠਨ (ਸੀ. ਸੀ. ਓ.) ਨੂੰ ਕੋਲਾ ਐਕਸਚੇਂਜ ਦੀ ਰਜਿਸਟ੍ਰੇਸ਼ਨ ਅਤੇ ਰੈਗੂਲੇਸ਼ਨ ਲਈ ਜ਼ਿੰਮੇਵਾਰ ਅਥਾਰਟੀ ਨਿਯੁਕਤ ਕੀਤਾ ਜਾ ਚੁੱਕਾ ਹੈ। ਨਿਯਮਾਂ ਤਹਿਤ ਪਾਤਰ ਸੰਸਥਾਵਾਂ ਨੂੰ ਸੀ. ਸੀ. ਓ. ਵੱਲੋਂ ਕੋਲਾ ਐਕਸਚੇਂਜ ਸਥਾਪਤ ਕਰਨ ਅਤੇ ਸੰਚਾਲਨ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਹ ਸੰਸਥਾਵਾਂ ਬਾਜ਼ਾਰ ਸਬੰਧੀ ਨਿਯਮ ਅਤੇ ਉਪ-ਨਿਯਮ ਤਿਆਰ ਕਰਨ ਦੇ ਨਾਲ-ਨਾਲ ਕੋਲਾ ਕਾਰੋਬਾਰ ਨੂੰ ਆਸਾਨ ਬਣਾਉਣ ਦਾ ਕੰਮ ਕਰਨਗੀਆਂ। ਕੋਲਾ ਐਕਸਚੇਂਜ ਦੇ ਸੰਚਾਲਨ ਲਈ ਰਜਿਸਟ੍ਰੇਸ਼ਨ 25 ਸਾਲ ਦੀ ਮਿਆਦ ਲਈ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਦੀ ਲੱਗੀ ਲਾਟਰੀ, ਹੁਣ ਉਮਰ ਦੇ ਨਾਲ ਆਪਣੇ-ਆਪ ਵਧੇਗੀ ਪੈਨਸ਼ਨ, ਜਾਣੋ ਨਵਾਂ ਅਪਡੇਟ
ਇਹ ਵੀ ਪੜ੍ਹੋ : ਦੇਸ਼ ਭਰ 'ਚ ਹੋ ਗਈ Cash ਦੀ ਕਮੀ, ਕਈ ਸੂਬਿਆਂ ਦੇ ATM 'ਤੇ ਨਹੀਂ ਮਿਲ ਰਹੀ ਨਕਦੀ
ਇਹ ਵੀ ਪੜ੍ਹੋ : PAN ਬਣਵਾਉਣ ਦੇ ਅੱਜ ਤੋਂ ਬਦਲ ਗਏ ਨਿਯਮ, ਹੁਣ ਇਨ੍ਹਾਂ ਦਸਤਾਵੇਜ਼ਾਂ ਤੋਂ ਬਿਨਾਂ ਨਹੀਂ ਬਣੇਗਾ Card
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਫਿੱਚ ਰੇਟਿੰਗਸ ਨੇ ਦਿੱਤਾ ਭਾਰਤ ਨੂੰ ਝਟਕਾ, ਵਾਧਾ ਦਰ ਦਾ ਅੰਦਾਜ਼ਾ ਘਟਾ ਕੇ 6.4 ਫੀਸਦੀ ਕੀਤਾ
NEXT STORY