ਐਡੀਲੇਡ— ਆਸਟਰੇਲੀਆ ਨੂੰ ਪਹਿਲੀ ਪਾਰੀ ਵਿਚ ਮੁਸ਼ਕਿਲ 'ਚ ਪਾਉਣ ਤੋਂ ਬਾਅਦ ਵੀ ਭਾਰਤੀ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ ਲੱਗਦਾ ਹੈ ਕਿ ਇਥੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ 'ਚ ਮੁਕਾਬਲਾ ਬਰਾਬਰ 'ਤੇ ਹੈ ਅਤੇ ਹਰ ਦੌੜ ਕਾਫੀ ਮਹੱਤਵਪੂਰਨ ਹੋਵੇਗੀ।
ਅਸ਼ਵਿਨ ਨੇ ਕਿਹਾ, ''ਸਾਨੂੰ ਲੱਗਦਾ ਹੈ ਕਿ ਅਸੀਂ ਉਨ੍ਹਾਂ ਨੂੰ ਸਖਤ ਚੁਣੌਤੀ ਦਿੱਤੀ ਹੈ ਅਤੇ ਦੋਵੇਂ ਪਾਸਿਓਂ ਉਨ੍ਹਾਂ 'ਤੇ ਦਬਾਅ ਪਾਇਆ। ਅਸੀਂ ਤੇਜ਼ ਗੇਂਦਬਾਜ਼ੀ ਹਮਲੇ ਅਤੇ ਸਪਿਨ ਗੇਂਦਬਾਜ਼ੀ ਹਮਲੇ ਨੂੰ ਵੱਖ-ਵੱਖ ਨਜ਼ਰੀਏ ਤੋਂ ਨਹੀਂ ਵੇਖਦੇ। ਅਸੀਂ ਇਸ ਨੂੰ ਪੂਰੀ ਗੇਂਦਬਾਜ਼ੀ ਇਕਾਈ ਦੀ ਤਰ੍ਹਾਂ ਵੇਖਦੇ ਹਾਂ ਕਿਉਂਕਿ ਇਕ ਤੋਂ ਬਿਨਾਂ ਦੂਜੇ ਦੀ ਹੋਂਦ ਨਹੀਂ।''
ਜ਼ਿਕਰਯੋਗ ਹੈ ਕਿ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਦੀ ਅਗਵਾਈ 'ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਪਹਿਲੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਐਡੀਲੇਡ ਓਵਲ 'ਚ ਆਸਟਰੇਲੀਆ ਦੀ ਪਹਿਲੀ ਪਾਰੀ 'ਚ 191 ਦੌੜਾਂ 'ਤੇ ਉਸ ਦੀਆਂ 7 ਵਿਕਟਾਂ ਲੈ ਲਈਆਂ । ਭਾਰਤੀ ਕ੍ਰਿਕਟ ਟੀਮ ਨੇ ਪਹਿਲੀ ਪਾਰੀ 'ਚ 88 ਓਵਰਾਂ 'ਚ 250 ਦੌੜਾਂ ਬਣਾਈਆਂ ਸਨ।
ਰਣਜੀ ਟਰਾਫੀ : ਹਿਮਾਚਲ ਵਿਰੁੱਧ ਪੰਜਾਬ ਨੇ 75 ਦੌੜਾਂ 'ਤੇ ਗੁਆਈਆਂ 9 ਵਿਕਟਾਂ
NEXT STORY