ਨਵੀਂ ਦਿੱਲੀ - ਯੂਰੋ ਕੱਪ 2020 ਦੇ ਫਾਈਨਲ ਮੁਕਾਬਲੇ ਵਿੱਚ ਇਟਲੀ ਨੇ ਇੰਗਲੈਂਡ ਨੂੰ 3-2 ਨਾਲ ਹਰਾ ਦਿੱਤਾ। ਫਾਈਨਲ ਮੁਕਾਬਲਾ ਬੇਹੱਦ ਹੀ ਰੋਮਾਂਚਕ ਰਿਹਾ ਪਰ ਅੰਤ ਵਿੱਚ ਇਟਲੀ ਦੀ ਜਿੱਤ ਹੋਈ। ਦੋਨਾਂ ਹੀ ਟੀਮਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਪਰ ਅੰਤ ਵਿੱਚ ਪੈਨੇਲਟੀ ਸ਼ੂਟ ਆਉਟ ਵਿੱਚ ਇਟਲੀ ਨੇ 3-2 ਨਾਲ ਬਾਜੀ ਮਾਰ ਲਈ।
ਇੰਗਲੈਂਡ ਦਾ ਸੁਫ਼ਨਾ ਟੁੱਟਿਆ
ਇੰਗਲੈਂਡ ਦੀ ਟੀਮ ਪਿਛਲੇ 55 ਸਾਲ ਤੋਂ ਫੁੱਟਬਾਲ ਦਾ ਕੋਈ ਵੱਡਾ ਟੂਰਨਾਮੈਂਟ ਨਹੀਂ ਜਿੱਤ ਸਕੀ ਸੀ। ਅਜਿਹੇ ਵਿੱਚ ਅੱਜ ਉਹ ਖਿਤਾਬੀ ਜਿੱਤ ਦਾ ਆਪਣਾ ਸੋਕਾ ਖ਼ਤਮ ਕਰਨ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੀ ਸੀ ਪਰ ਪੈਨੇਲਟੀ ਸ਼ੂਟ ਆਉਟ ਵਿੱਚ ਇਟਲੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਦਰਜ ਕੀਤੀ ਅਤੇ ਇੰਗਲੈਂਡ ਦਾ ਖਿਤਾਬ ਜਿੱਤਣ ਦਾ ਸੁਫ਼ਨਾ ਟੁੱਟ ਗਿਆ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ENGW v INDW : ਸ਼ੇਫਾਲੀ ਵਰਮਾ ਦਾ ਜਲਵਾ, ਕੈਥਰੀਨ ਨੂੰ ਮਾਰੇ ਲਗਾਤਾਰ 5 ਚੌਕੇ
NEXT STORY