ਗੇਲਸੇਨਕਿਰਚੇਨ (ਜਰਮਨੀ)- ਮੈਚ ਤੋਂ ਪਹਿਲਾਂ ਕ੍ਰਿਸਟੀਆਨੋ ਰੋਨਾਲਡੋ ਨਾਲ ਹੋਈ ਗੱਲਬਾਤ ਨੇ ਖਵੀਚਾ ਕਾਵਰਤਸਖੇਲੀਆ ਨੂੰ ਇੰਨਾ ਪ੍ਰੇਰਿਤ ਕੀਤਾ ਕਿ ਉਨ੍ਹਾਂ ਦੀ ਟੀਮ ਜਾਰਜੀਆ ਨੇ ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ ਦਾ ਵੱਡਾ ਉਲਟਫੇਰ ਕਰਦੇ ਹੋਏ ਰੋਨਾਲਡੋ ਦੀ ਪੁਰਤਗਾਲ ਨੂੰ 2.0 ਨਾਲ ਹਰਾ ਕੇ ਆਖਰੀ 16 'ਚ ਜਗ੍ਹਾ ਬਣਾਈ। ਜਾਰਜੀਆ ਦੀ ਸੱਤ ਨੰਬਰ ਦੀ ਜਰਸੀ ਪਹਿਨੇ ਰੋਨਾਲਡੋ ਦੇ ਪ੍ਰਸ਼ੰਸਕ ਕਾਵਰਤਸਖੇਲੀਆ ਨੇ ਮੈਚ ਤੋਂ ਠੀਕ ਪਹਿਲਾਂ ਆਪਣੇ ਪਸੰਦੀਦਾ ਖਿਡਾਰੀ ਨਾਲ ਗੱਲ ਕੀਤੀ। ਉਨ੍ਹਾਂ ਨੂੰ ਰੋਨਾਲਡੋ ਦੀ ਸ਼ਰਟ ਵੀ ਤੋਹਫੇ ਵਜੋਂ ਮਿਲੀ ਅਤੇ ਇਸ ਖਿਡਾਰੀ ਨੇ ਮੈਚ ਵਿੱਚ ਪਹਿਲਾ ਗੋਲ ਕੀਤਾ। ਰੋਨਾਲਡੋ ਇਸ ਟੂਰਨਾਮੈਂਟ 'ਚ ਅਜੇ ਤੱਕ ਇਕ ਵੀ ਗੋਲ ਨਹੀਂ ਕਰ ਸਕੇ ਹਨ।
ਜਾਰਜੀਆ ਨੂੰ ਨਾਕਆਊਟ 'ਚ ਪਹੁੰਚਣ ਲਈ ਕਿਸੇ ਵੀ ਕੀਮਤ 'ਤੇ ਇਹ ਮੈਚ ਜਿੱਤਣਾ ਸੀ। ਉਨ੍ਹਾਂ ਨੇ 93ਵੇਂ ਸਕਿੰਟ ਵਿੱਚ ਲੀਡ ਹਾਸਲ ਕੀਤੀ ਜਦੋਂ ਜਾਰਜੇਸ ਐੱਮ ਦੇ ਪਾਸ ਨੂੰ ਕਾਵਰਤਸਖੇਲੀਆ ਨੇ ਗੇਂਦ ਗੋਲ ਦੇ ਅੰਦਰ ਪਾਈ। ਦੂਜਾ ਗੋਲ 57ਵੇਂ ਮਿੰਟ 'ਚ ਜਾਰਜੇਸ ਮਿਕਾਊਤਾਤਜ਼ੇ ਨੇ ਕੀਤਾ। ਪੁਰਤਗਾਲ ਗਰੁੱਪ ਐੱਫ ਤੋਂ ਪਹਿਲਾਂ ਹੀ ਕੁਆਲੀਫਾਈ ਕਰ ਚੁੱਕਾ ਹੈ ਜਦਕਿ ਜਾਰਜੀਆ ਤੀਜੀ ਸਰਵੋਤਮ ਟੀਮ ਵਜੋਂ ਪਹੁੰਚੀ ਹੈ। ਹੁਣ ਉਸ ਦਾ ਸਾਹਮਣਾ ਸਪੇਨ ਨਾਲ ਹੋਵੇਗਾ ਜਦਕਿ ਪੁਰਤਗਾਲ ਦਾ ਸਾਹਮਣਾ ਸਲੋਵੇਨੀਆ ਨਾਲ ਹੋਵੇਗਾ।
ਰਾਸ਼ਿਦ ਟੂਰਨਾਮੈਂਟ ਦਾ ਸਭ ਤੋਂ ਕੁਸ਼ਲ ਕਪਤਾਨ : ਅਸਗਰ ਅਫਗਾਨ
NEXT STORY