ਸਪੋਰਟਸ ਡੈਸਕ (ਬਿਊਰੋ)- ਪਹਿਲੀ ਵਾਰ ਸਾਈਪ੍ਰਸਤ 'ਚ ਯੂਰਪੀਅਨ ਕਬੱਡੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ | ਪ੍ਰਮੋਟਰ ਜਸਵਿੰਦਰ ਸਿੰਘ ਤੇ ਅਸ਼ਵਿਨ ਕਪੂਰ ਦੇ ਯਤਨਾਂ ਸਦਕਾ 30 ਤੇ 31 ਅਕਤੂਬਰ ਨੂੰ ਸਾਈਪ੍ਰਸਤ ਦੇ ਨਿਕੋਸੀਆ ਸ਼ਹਿਰ 'ਚ ਕਬੱਡੀ ਮੈਚ ਖੇਡੇ ਜਾਣਗੇ। ਸਾਰੇ ਮੈਚ ਵਰਲਡ ਕਬੱਡੀ ਦੇ ਨਿਯਮਾਂ ਅਨੁਸਾਰ ਖੇਡੇ ਜਾਣਗੇ। ਪਹਿਲੀ ਵਾਰ ਸਾਈਪ੍ਰਸਤ ਕਬੱਡੀ ਫੈਡਰੇਸ਼ਨ ਯੂਰਪੀਅਨ ਕਬੱਡੀ ਚੈਂਪੀਅਨਸ਼ਿਪ ਨੂੰ ਹੋਸਟ ਕਰ ਰਹੀ ਹੈ।
ਇਹ ਖਬਰ ਪੜ੍ਹੋ- ਟੈਸਟ ਡੈਬਿਊ ਦੀ ਬਜਾਏ ਪਰਿਵਾਰ ਨੂੰ ਪਹਿਲ ਦੇਵੇਗਾ ਸੀਨ ਏਬਟ, ਇਹ ਹੈ ਵੱਡੀ ਵਜ੍ਹਾ
ਇਸ ਚੈਂਪੀਅਨਸ਼ਿਪ 'ਚ ਨੀਦਰਲੈਂਡ, ਪੋਲੈਂਡ, ਨਾਰਵੇ, ਜਰਮਨੀ, ਇਟਲੀ, ਸਕਾਟਲੈਂਡ, ਇੰਗਲੈਂਡ, ਸਵੀਡਨ, ਆਸਟਰੀਆ ਵਰਗੇ ਦੇਸ਼ ਹਿੱਸਾ ਲੈਣਗੇ। ਇਸ ਤੋਂ ਇਲਾਵਾ ਇਸ ਚੈਂਪੀਅਨਸ਼ਿਪ 'ਚ ਕੁੜੀਆਂ ਦੇ 2 ਇੰਟਰਨੈਸ਼ਨਲ ਮੈਚ ਹੋਣਗੇ, ਜੋ ਇੰਗਲੈਂਡ ਤੇ ਇਜ਼ਿਪਟ ਦੀਆਂ ਕੁੜੀਆਂ ਦੇ ਵਿਚਕਾਰ ਖੇਡੇ ਜਾਣਗੇ। ਇਸ ਦੇ ਨਾਲ ਹੀ ਇਹਦੇ 'ਚ ਸਰਕਲ ਕਬੱਡੀ ਦੇ ਮੈਚ ਹੋਣਗੇ ਤੇ ਜੇਕਰ ਤੁਸੀਂ ਕਬੱਡੀ ਦੇ ਦੀਵਾਨੇ ਹੋ ਤਾਂ ਇਸ ਚੈਂਪੀਅਨਸ਼ਿਪ ਨੂੰ ਮਿਸ ਨਾ ਕਰਨਾ।
ਇਹ ਖਬਰ ਪੜ੍ਹੋ- ਟੀ-20 ਰੈਂਕਿੰਗ 'ਚ 5ਵੇਂ ਸਥਾਨ 'ਤੇ ਖਿਸਕੇ ਵਿਰਾਟ ਕੋਹਲੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
T20 WC, SCO vs NAM : ਨਾਮੀਬੀਆ ਨੇ ਸਕਾਟਲੈਂਡ ਨੂੰ 4 ਵਿਕਟਾਂ ਨਾਲ ਹਰਾਇਆ
NEXT STORY