ਦੁਬਈ- ਨਿਊਜ਼ੀਲੈਂਡ ਹੱਥੋਂ ਪਹਿਲੇ ਟੈਸਟ ਵਿਚ 8 ਵਿਕਟਾਂ ਨਾਲ ਹਾਰ ਜਾਣ ਦੇ ਬਾਵਜੂਦ ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ ਸੂਚੀ ਵਿਚ ਚੋਟੀ ’ਤੇ ਬਣੀ ਹੋਈ ਹੈ। ਭਾਰਤ ਦਾ ਫੀਸਦੀ ਡਿੱਗ ਕੇ 68.06 ਹੋ ਗਿਆ ਹੈ ਤੇ ਹੁਣ ਉਸ ਨੂੰ ਆਗਾਮੀ ਦੋ ਟੈਸਟ ਤੇ ਆਸਟ੍ਰੇਲੀਆ ਵਿਰੁੱਧ 5 ਟੈਸਟ ਮੈਚਾਂ ਦੀ ਲੜੀ ਵਿਚ ਬਿਹਤਰੀਨ ਪ੍ਰਦਰਸ਼ਨ ਕਰਨਾ ਪਵੇਗਾ।
ਅੰਕ ਸੂਚੀ ਵਿਚ ਆਸਟ੍ਰੇਲੀਆ 62.50 ਫੀਸਦੀ ਦੇ ਨਾਲ ਦੂਜੇ ਤੇ ਸ਼੍ਰੀਲੰਕਾ 55.56 ਫੀਸਦੀ ਦੇ ਨਾਲ ਤੀਜੇ ਸਥਾਨ ’ਤੇ ਹੈ। ਨਿਊਜ਼ੀਲੈਂਡ ਇਸ ਜਿੱਤ ਦੇ ਨਾਲ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਨਿਊਜ਼ੀਲੈਂਡ ਟੀਮ ਨਵੰਬਰ ਤੇ ਦਸੰਬਰ ਵਿਚ ਤਿੰਨ ਟੈਸਟ ਮੈਚਾਂ ਦੀ ਲੜੀ ਵਿਚ ਇੰਗਲੈਂਡ ਦੀ ਮੇਜ਼ਬਾਨੀ ਕਰੇਗੀ ਤੇ ਟਾਪ-2 ਵਿਚ ਪਹੁੰਚ ਸਕਦੀ ਹੈ।
ਨਹੀਂ ਹਟਿਆ ਦੱਖਣੀ ਅਫਰੀਕਾ ਤੋਂ 'ਚੋਕਰਸ' ਦਾ ਟੈਗ, ਕੀਵੀਆਂ ਨੇ ਜਿੱਤਿਆ ਆਪਣਾ 'ਪਹਿਲਾ' ਵਿਸ਼ਵ ਕੱਪ ਖ਼ਿਤਾਬ
NEXT STORY