ਦੁਬਈ- ਭਾਰਤੀ ਟੀਮ ਦੇ ਸਾਬਕ ਖਿਡਾਰੀ ਸੁਨੀਲ ਗਾਵਸਕਰ ਨੇ ਸਨਰਾਈਜ਼ਰਜ਼ ਹੈਦਰਾਬਾਦ ਦੇ ਅਫਗਾਨੀ ਸਪਿਨਰ ਗੇਂਦਬਾਜ਼ ਰਾਸ਼ਿਦ ਖਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਉਹ ਅਜਿਹੇ ਗੇਂਦਬਾਜ਼ ਹਨ, ਜਿਸ ਨੂੰ ਹਰ ਟੀਮ ਦਾ ਕਪਤਾਨ ਆਪਣੀ ਟੀਮ 'ਚ ਲੈਣਾ ਚਾਹੁੰਦਾ ਹੈ। ਰਾਸ਼ਿਦ ਨੇ ਕਿੰਗਜ਼ ਇਲੈਵਨ ਪੰਜਾਬ ਦੇ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਿੰਨ ਵਿਕਟਾਂ ਹਾਸਲ ਕੀਤੀਆਂ ਸਨ। ਉਨ੍ਹਾਂ ਨੇ ਨਿਕੋਲਸ ਪੂਰਨ (77), ਸਿਮਰਨ ਸਿੰਘ (11) ਅਤੇ ਮਨਦੀਪ ਸਿੰਘ (6) ਦੇ ਵਿਕਟ ਹਾਸਲ ਕੀਤੇ। ਰਾਸ਼ਿਦ ਨੇ ਚਾਰ ਓਵਰਾਂ 'ਚ 12 ਦੌੜਾਂ ਦਿੱਤੀਆਂ ਅਤੇ ਇਕ ਮਿਡਨ ਓਵਰ ਕੱਢਿਆ। ਗਾਵਸਕਰ ਨੇ ਕਿਹਾ ਕਿ- ਤੁਸੀਂ ਕਿਸੇ ਵੀ ਫ੍ਰੈਂਚਾਇਜ਼ੀ ਦੇ ਕਪਤਾਨ ਤੋਂ ਪੁੱਛ ਲਵੋ ਕਿ ਉਹ ਕਿਸ ਇਕ ਗੇਂਦਬਾਜ਼ ਨੂੰ ਆਪਣੀ ਟੀਮ 'ਚ ਸ਼ਾਮਲ ਕਰਨਾ ਚਾਹੁੰਦੇ ਹਨ। ਮੈਨੂੰ ਭਰੋਸਾ ਹੈ ਕਿ ਸਾਰੇ ਰਾਸ਼ਿਦ ਦਾ ਹੀ ਨਾਂ ਲੈਣਗੇ। ਉਹ ਆਪਣਾ ਕੰਮ ਚੰਗੀ ਤਰ੍ਹਾਂ ਨਿਭਾਉਂਦੇ ਹਨ।

ਉਨ੍ਹਾਂ ਨੇ ਕਿਹਾ ਕਿ- ਉਹ ਵਿਕਟ ਹਾਸਲ ਕਰਦੇ ਹਨ ਅਤੇ ਡਾਟ ਗੇਂਦਾਂ ਸੁੱਟਦੇ ਹਨ। ਉਨ੍ਹਾਂ ਦੀ ਇਕੋਨਾਮੀ ਵੀ ਸ਼ਾਨਦਾਰ ਹੈ। ਪੰਜਾਬ ਵਿਰੁੱਧ ਚਾਰ ਓਵਰਾਂ 'ਚ 12 ਦੌੜਾਂ 'ਤੇ ਤਿੰਨ ਵਿਕਟਾਂ ਸਨ। ਲੈੱਗ ਸਪਿਨਰ ਆਮਤੌਰ 'ਤੇ ਫੁਲ ਟਾਸ ਅਤੇ ਸ਼ਾਰਟ ਗੇਂਦ ਸੁੱਟਦੇ ਹਨ ਪਰ ਰਾਸ਼ਿਦ ਅਜਿਹਾ ਘੱਟ ਕਰਦੇ ਹਨ। ਉਹ ਹਰ ਗੇਂਦ ਨੂੰ ਹਮਲਾਵਰ ਤੇ ਗੁਗਲੀ ਤਰੀਕੇ ਨਾਲ ਗੇਂਦ ਸੁੱਟਦੇ ਹਨ। ਕਈ ਬੱਲੇਬਾਜ਼ ਉਸਦੀ ਫਿਰਕੀ ਨਹੀਂ ਸਮਝਦੇ। ਇਸ ਤਰ੍ਹਾਂ ਦੀ ਗੇਂਦਬਾਜ਼ੀ ਅਤੇ ਸੰਤੁਲਨ ਕਿਸੇ ਵੀ ਕਪਤਾਨ ਨੂੰ ਰਾਸ਼ਿਦ ਨੂੰ ਟੀਮ 'ਚ ਲੈਣ ਦੇ ਲਈ ਮਜ਼ਬੂਰ ਕਰਦਾ ਹੈ।

ਪਾਵਰ ਪਲੇਅ 'ਚ ਵਿਕਟਾਂ ਗੁਆਉਣਾ ਮਹਿੰਗਾ ਪਿਆ : ਰਾਹੁਲ
NEXT STORY