ਮਾਸਕੋ : ਰੂਸੀ ਜਾਂਚ ਕਮੇਟੀ ਨੇ ਕਿਹਾ ਹੈ ਕਿ ਉਸ ਮਾਸਕੋ ਡੋਪਿੰਗ ਰੋਕੂ ਲੈਬਾਰਟਰੀ ਦੇ ਸਾਬਕਾ ਮੁਖੀ ਪ੍ਰਮੁੱਖ ਗ੍ਰਿਗੋਰੀ ਰੋਡਚੇਨਕੋਵ ਵਿਰੁੱਧ ਸਬੂਤ ਮਿਲੇ ਹਨ ਕਿ ਉਸਦੇ ਰੂਸੀ ਐਥਲੀਟਾਂ ਦੇ ਡੋਪਿੰਗ ਅੰਕੜਾਂ ਦੇ ਨਾਲ ਛੇੜਛਾੜ ਕੀਤੀ ਸੀ। ਕਮੇਟੀ ਦੀ ਬੁਲਾਰਨ ਸਵੇਤਲਾਨਾ ਪੇਟਰੇਂਕੋ ਨੇ ਸ਼ਨੀਵਾਰ ਨੂੰ ਆਪਣੇ ਬਿਆਨ ਵਿਚ ਇਸਦੀ ਜਾਣਕਾਰੀ ਦਿੱਤੀ। ਉਸ ਨੇ ਕਿਹਾ, ''ਕਮੇਟੀ ਨੇ ਕਿਊਪਟਰ ਫੋਰੈਂਸਿੰਕ ਜਾਂਚ ਕੀਤੀ ਸੀ, ਜਿਸਦੀਆਂ ਕਾਪੀਆਂ ਨੂੰ ਵਾਡਾ ਮਾਹਿਰਾਂ ਨੂੰ ਵੀ ਭੇਜਿਆ ਗਿਆ ਹੈ, ਜਿਸਦੇ ਅਨੁਸਾਰ ਵੀ ਸ਼ੁਰੂਆਤੀ ਅੰਕੜਿਆਂ ਵਿਚ ਕੋਈ ਛੇੜਛਾੜ ਨਹੀਂ ਹੋਈ ਹੈ ਤੇ ਨਮੂਨਿਆਂ ਦੀ ਸੱਚਾਈ ਦੀ ਵੀ ਪੁਸ਼ਟੀ ਹੁੰਦੀ ਹੈ।'' ਬਿਆਨ ਮੁਤਾਬਕ ਕਮੇਟੀ ਨੇ ਪੁਸ਼ਟੀ ਕੀਤੀ ਹੈ ਕਿ ਲੈਬੋਰੇਟਰੀ ਵਿਚ ਸਾਲ 2015-16 ਦੇ ਦੌਰਾਨ ਜਿਹੜੇ ਵੀ ਉਸਦੇ ਪ੍ਰਮੁੱਖ ਸਨ, ਉਸਦੀ ਅੰਕਾੜਿਆਂ ਤਕ ਪਹੁੰਚ ਸੀ। ਕਮੇਟੀ ਨੇ ਨਾਲਹੀ ਕਿਹਾ ਕਿ ਵਾਡਾ ਨੇ ਦਾਅਵਾ ਕੀਤਾ ਸੀ ਕਿ 2018-19 ਵਿਚ ਲੈਬੋਰੇਟਰੀ ਵਿਚ ਜਿਹੜੇ ਅੰਕੜੇ ਲਏ ਗਏ ਸਨ, ਉਨ੍ਹਾਂ ਦੇ ਨਾਲ ਵੀ ਛੇੜਛਾੜ ਹੋਈ ਸੀ ਜਦਕਿ ਡੋਪਿੰਗ ਰੋਕੂ ਸੈਂਟਰ ਵਿਚ ਉਸ ਸਮੇਂ ਸਾਰਿਆਂ ਦੀ ਪਹੁੰਚ ਸੀ।

ਪੇਟਰੇਂਕੋ ਨੇ ਕਿਹਾ, ''ਕਮੇਟੀ ਨੇ ਜਿਹੜੇ ਵੀ ਸਬੂਤ ਇਕੱਠੇ ਕੀਤੇ ਹਨ, ਉਹ ਸੰਕੇਤ ਕਰਦੇ ਹਨ ਕਿ ਰੋਡਚੇਨਕੋਵ ਤੇ ਕੁਝ ਹੋਰ ਅਣਪਾਛਤੇ ਲੋਕਾਂ ਨੇ ਅੰਕੜਿਆਂ ਨਾਲ ਛੇੜਛਾੜ ਕੀਤੀ ਸੀ।'' ਵਿਸ਼ਵ ਪੱਧਰੀ ਡੋਪਿੰਗ ਰੋਕੂ ਏਜੰਸੀ ਨੇ 9 ਦਸੰਬਰ ਨੂੰ ਸਰਬਸੰਮਤੀ ਨਾਲ ਰੂਸ 'ਤੇ ਡੋਪਿੰਗ ਰੋਕੂ ਨਿਯਮਾਂ ਦੀ ਉਲੰਘਣਾ ਕਰਨ ਲਈ ਚਾਰ ਸਾਲ ਦਾ ਬੈਨ ਲਾ ਦਿੱਤਾ ਸੀ।
ਕਟਕ 'ਚ ਕੋਹਲੀ ਦਾ ਰਿਕਾਰਡ ਹੈ ਬੇਹੱਦ ਖ਼ਰਾਬ, 4 ਮੈਚਾਂ 'ਚ ਬਣਾਈਆਂ ਸਿਰਫ ਇੰਨੀਆਂ ਦੌੜਾਂ
NEXT STORY