ਭੁਵਨੇਸ਼ਵਰ- ਭਾਰਤੀ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਸੋਮਵਾਰ ਨੂੰ ਕਿਹਾ ਕਿ ਵਿਦੇਸ਼ੀ ਮੁਕਾਬਲੇਬਾਜ਼ੀ ਦੀ ਕਮੀ 'ਚ ਜੂਨੀਅਰ ਟੀਮ ਲਈ ਐੱਫ. ਆਈ. ਐੱਚ. ਜੂਨੀਅਰ ਵਿਸ਼ਵ ਕੱਪ ਤੋਂ ਪਹਿਲਾਂ ਸੀਨੀਅਰ ਹਾਕੀ ਟੀਮ ਦੇ ਖ਼ਿਲਾਫ਼ ਅਭਿਆਸ ਮੈਚ ਖੇਡਣਾ ਬੇਹੱਦ ਫ਼ਾਇਦੇਮੰਦ ਰਿਹਾ। ਇਹ ਵਿਸ਼ਵ ਟੂਰਨਾਮੈਂਟ 24 ਨਵੰਬਰ ਤੋਂ ਪੰਜ ਦਸੰਬਰ ਤਕ ਇੱਥੇ ਕਲਿੰਗਾ ਸਟੇਡੀਅਮ 'ਚ ਖੇਡਿਆ ਜਾਣਾ ਹੈ ਜਿਸ 'ਚ ਭਾਰਤ ਮੌਜੂਦਾ ਚੈਂਪੀਅਨ ਦੇ ਤੌਰ 'ਤੇ ਉਤਰੇਗਾ।
ਰੀਡ ਨੇ ਕਿਹਾ, 'ਸਾਨੂੰ ਵਿਦੇਸ਼ਾਂ 'ਚ ਖੇਡਣ ਦਾ ਮੌਕਾ ਨਹੀਂ ਮਿਲਿਆ ਪਰ ਅਸੀਂ ਭੁਵਨੇਸ਼ਵਰ 'ਚ ਸੀਨੀਅਰ ਟੀਮ ਦੇ ਖ਼ਿਲਾਫ਼ ਕੁਝ ਮੈਚ ਖੇਡੇ ਜੋ ਕਿ ਬੇਹੱਦ ਉਪਯੋਗੀ ਰਹੇ। ਭੁਵਨੇਸ਼ਵਰ ਆਉਣ ਤੋਂ ਬਾਅਦ ਅਸੀਂ ਸਟੇਡੀਅਮ 'ਚ ਤਾਲਮੇਲ ਬਿਠਾਇਆ।' ਉਨ੍ਹਾਂ ਕਿਹਾ, 'ਕਲਿੰਗਾ ਸਟੇਡੀਅਮ ਅਸਲ 'ਚ ਸ਼ਾਨਦਾਰ ਹੈ। ਇਹ ਚੰਗਾ ਹੈ ਕਿ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਇੱਥੇ ਅਭਿਆਸ ਕਰ ਰਹੇ ਹਾਂ।'
ਵਿਵੇਕ ਸਾਗਰ ਦੀ ਅਗਵਾਈ ਵਾਲੀ ਭਾਰਤੀ ਜੂਨੀਅਰ ਟੀਮ ਆਪਣੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਇਹ ਵੱਕਾਰੀ ਟਰਾਫ਼ੀ ਆਪਣੇ ਕੋਲ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ। ਟੋਕੀਓ ਓਲੰਪਿਕ 'ਚ ਕਾਂਸੀ ਦਾ ਤਮਗ਼ਾ ਜਿੱਤਣ ਵਾਲੀ ਟੀਮ ਦੇ ਮੈਂਬਰ ਵਿਵੇਕ ਨੇ ਕਿਹਾ, 'ਸਾਡੀ ਟੀਮ 2016 'ਚ ਚੈਂਪੀਅਨ ਬਣੀ ਸੀ ਤੇ ਸਾਡਾ ਟੀਚਾ ਉਸੇ ਤਰ੍ਹਾਂ ਪ੍ਰਦਰਸ਼ਨ ਕਰਨਾ ਹੈ।' ਪ੍ਰਤੀਯੋਗਿਤਾ 'ਚ 16 ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਟੀਮਾਂ ਨੂੰ ਚਾਰ ਪੂਲ 'ਚ ਵੰਡਿਆ ਗਿਆ ਹੈ। ਹਰੇਕ ਪੂਲ ਤੋਂ ਚੋਟੀ 'ਤੇ ਰਹਿਣ ਵਾਲੀਆਂ ਦੋ ਟੀਮਾਂ ਕੁਆਰਟਰ ਫ਼ਾਈਨਲ 'ਚ ਪ੍ਰਵੇਸ਼ ਕਰਨਗੀਆਂ।
ਪੂਲ ਏ 'ਚ ਯੂਰਪੀ ਟੀਮ ਬੈਲਜੀਅਮ ਦੇ ਨਾਲ ਮਲੇਸ਼ੀਆ, ਚਿਲੀ ਤੇ ਦੱਖਣੀ ਅਫ਼ਰੀਕਾ ਨੂੰ ਰਖਿਆ ਗਿਆ ਹੈ। ਮੌਜੂਦਾ ਚੈਂਪੀਅਨ ਭਾਰਤ ਨੂੰ ਕੈਨੇਡਾ, ਫ਼ਰਾਂਸ ਤੇ ਪੋਲੈਂਡ ਦੇ ਨਾਲ ਗਰੁੱਪ ਬੀ 'ਚ ਰੱਖਿਆ ਗਿਆ ਹੈ। ਨੀਦਰਲੈਂਡ, ਸਪੇਨ, ਕੋਰੀਆ ਤੇ ਅਮਰੀਕਾ ਨੂੰ ਪੂਲ ਸੀ, ਮਿਸਰ ਤੇ ਅਰਜਨਟੀਨਾ ਨੂੰ ਪੂਲ ਡੀ 'ਚ ਰੱਖਿਆ ਗਿਆ ਹੈ। ਇਹ ਸਾਰੀਆਂ ਟੀਮਾਂ ਪਿਛਲੇ ਹਫ਼ਤੇ ਇੱਥੇ ਪਹੁੰਚੀਆਂ ਹਨ। ਬੈਲਜੀਅਮ ਨੂੰ ਪਹਿਲੇ ਮੈਚ 'ਚ ਦੱਖਣੀ ਅਫਰੀਕਾ ਨਾਲ ਭਿੜੇਗਾ। ਭਾਰਤ ਉਸੇ ਦਿਨ ਫਰਾਂਸ ਖ਼ਿਲਾਫ਼ ਪਹਿਲਾ ਮੈਚ ਖੇਡੇਗਾ।
ਨਿਊਜ਼ੀਲੈਂਡ ਖ਼ਿਲਾਫ਼ ਭਾਰਤੀ ਟੈਸਟ ਟੀਮ 'ਚ ਸ਼ਾਮਲ ਹੋ ਸਕਦੇ ਹਨ ਸੂਰਯਕੁਮਾਰ ਯਾਦਵ
NEXT STORY