ਨਵੀਂ ਦਿੱਲੀ— ਹਾਰ ਦਾ ਡਰ ਕਿਵੇਂ ਕਿਸੇ ਵਿਅਕਤੀ ਤੋਂ ਮਾੜੇ ਕੰਮ ਕਰਵਾ ਜਾਂਦਾ ਹੈ, ਇਸ ਦੀ ਮਿਸਾਲ ਦੇਖਣ ਨੂੰ ਮਿਲੀ ਅਮੀਰਾਤ ਕੱਪ ਦੇ ਦੌਰਾਨ ਐਵਰਟਨ ਤੇ ਲਿਵਰਪੁਲ ਦੇ ਵਿਚ ਖੇਡੇ ਗਏ ਮੁਕਾਬਲੇ ਦੌਰਾਨ। ਮੈਚ ਦੇ ਆਖਰੀ ਸਮੇਂ 'ਚ ਲਿਵਰਪੁਲ 2-1 ਨਾਲ ਅੱਗੇ ਸੀ ਤੇ ਐਵਰਟਨ ਦੇ ਮੈਸਨ ਹਾਲਗੇਟ ਕੋਲ ਗੋਲ ਕਰਨ ਦਾ ਮੌਕਾ ਸੀ ਪਰ ਪਾਸ ਬਾਲ ਸੰਭਾਲ ਨਾ ਸਕਣ ਦੇ ਕਾਰਨ ਹਾਲਗੇਟ ਨੂੰ ਦੋਬਾਰਾ ਬਾਲ ਪਿਕ ਕਰਨੇ ਲਈ ਦੌੜਣਾ ਪਿਆ। ਇਸ ਵਿਚ ਉਸ ਦੇ ਰਸਤੇ 'ਚ ਲਿਵਰਪੁਲ ਦੇ ਰਾਬਰਟ ਫਿਰਮਿਨੋ ਆ ਗਿਆ। ਨੇੜੇ ਗੋਲ ਪੋਸਟ ਤੋਂ ਆਊਟ ਸਾਈਡ ਤਕ ਉਸ ਨੇ ਹਾਲਗੇਟ ਨੂੰ ਬਾਲ ਤਕ ਪਹੁੰਚਣ ਨਹੀਂ ਦਿੱਤਾ। ਇਹ ਦੇਖ ਕੇ ਰਾਬਰਟ ਵੀ ਗੁੱਸੇ 'ਚ ਆ ਗਿਆ। ਉਹ ਉੱਠਿਆ ਤੇ ਸਿੱਧਾ ਹਾਲਗੇਟ ਵੱਲ ਦੌੜਿਆ ਤੇ ਉਨ੍ਹਾਂ ਦੋਵਾਂ ਵਿਚਾਲੇ ਰੈਫਰੀ ਆ ਗਿਆ ਤੇ ਲੜਾਈ ਵਧਣ ਤੋਂ ਬਚਾਅ ਲਿਆ।
ਤਾਂ ਇਸ ਕਾਰਨ 4 ਨੰਬਰ 'ਤੇ ਬੱਲੇਬਾਜ਼ੀ ਲਈ ਫਿੱਟ ਹੈ ਧੋਨੀ
NEXT STORY