ਸੇਂਟ ਲੂਈਸ (ਅਮਰੀਕਾ)— ਸਿੰਕਫੀਲਡ ਸ਼ਤਰੰਜ ਕੱਪ-2018 ਦੇ ਛੇਵੇਂ ਰਾਊਂਡ ਤੋਂ ਬਾਅਦ ਅਮਰੀਕਾ ਦੇ ਫੇਬਿਆਨੋ ਕਰੂਆਨਾ ਨੇ ਰੂਸ ਦੇ ਸੇਰਗੀ ਕਾਰਯਾਕਿਨ ਦੀ ਖਰਾਬ ਲੈਅ ਦਾ ਪੂਰਾ ਫਾਇਦਾ ਚੁੱਕਦਿਆਂ ਸ਼ਾਨਦਾਰ ਜਿੱਤ ਦਰਜ ਕੀਤੀ ਤੇ ਇਸ ਜਿੱਤ ਨਾਲ ਹੁਣ ਉਹ 4 ਅੰਕਾਂ ਨਾਲ ਸਿੰਗਲ ਬੜ੍ਹਤ 'ਤੇ ਆ ਗਿਆ ਹੈ।
ਨਿਮਜੋ ਇੰਡੀਅਨ ਓਪਨਿੰਗ ਵਿਚ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਕਰੂਆਨਾ ਨੇ 21ਵੀਂ ਚਾਲ ਵਿਚ ਕਾਰਯਾਕਿਨ ਦੇ ਪਿਆਦੇ ਦੀ ਇਕ ਗਲਤ ਚਾਲ ਦਾ ਫਾਇਦਾ ਚੁੱਕਦਿਆਂ ਇਕ ਵਾਰ ਬੜਤ੍ਹ ਬਣਾ ਲਈ। 30ਵੀਂ ਚਾਲ ਵਿਚ ਕਾਰਯਾਕਿਨ ਨੂੰ ਕਰੂਆਨਾ ਦੇ 2 ਹਾਥੀ ਦੇ ਬਦਲੇ ਨਾ ਸਿਰਫ ਆਪਣਾ ਵਜ਼ੀਰ ਕੁਰਬਾਨ ਕਰਨਾ ਪਿਆ, ਸਗੋਂ ਉਸ ਨੇ ਆਪਣੇ ਇਕ ਹੋਰ ਮੋਹਰੇ ਨੂੰ ਮਰਦਾ ਦੇਖ ਆਪਣੀ ਹਾਰ ਮੰਨ ਲਈ।

ਭਾਰਤ ਦੇ 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਅਮਰੀਕਾ ਦੇ ਵੇਸਲੀ ਸੋ ਨਾਲ ਡਰਾਅ ਖੇਡਿਆ। ਕਵੀਨ ਗੇਂਬਿਟ ਡਿਕਲਾਈਨ ਓਪਨਿੰਗ ਵਿਚ ਹੋਏ ਇਸ ਮੁਕਾਬਲੇ ਵਿਚ ਆਨੰਦ ਨੇ ਸ਼ਾਨਦਾਰ ਬਚਾਅ ਕੀਤਾ ਅਤੇ ਉਹ ਪੂਰੇ ਮੈਚ ਵਿਚ ਬੇਹੱਦ ਸਰਗਰਮ ਨਜ਼ਰ ਆਇਆ। ਪਰ ਮੈਚ 60 ਚਾਲਾਂ ਵਿਚ ਡਰਾਅ 'ਤੇ ਖਤਮ ਹੋਇਆ।
ਅਨਸ ਤੇ ਰਾਜੀਵ 400 ਮੀਟਰ ਦੇ ਸੈਮੀਫਾਈਨਲ 'ਚ
NEXT STORY