ਸਪੋਰਟਸ ਡੈਸਕ- ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੂਮਾ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਦੀ ਮੌਜੂਦਗੀ ਵਾਲੀ ਭਾਰਤੀ ਟੀਮ ਦਾ ਸਾਹਮਣਾ ਕਰਨਾ ਕੋਈ ਨਵੀਂ ਗੱਲ ਨਹੀਂ ਹੈ ਪਰ ਇਸ ਨਾਲ ਮੇਜ਼ਬਾਨ ਟੀਮ ਨੂੰ ਮਜ਼ਬੂਤੀ ਮਿਲਦੀ ਹੈ। ਬਾਵੂਮਾ ਦੀ ਅਗਵਾਈ ਵਿਚ ਦੱਖਣੀ ਅਫਰੀਕਾ ਨੇ 2 ਟੈਸਟ ਮੈਚਾਂ ਦੀ ਲੜੀ ਵਿਚ ਭਾਰਤ ਨੂੰ 2-0 ਨਾਲ ਕਰਾਰੀ ਹਾਰ ਦਿੱਤੀ ਸੀ।
ਬਾਵੂਮਾ 3 ਮੈਚਾਂ ਦੀ ਵਨ ਡੇ ਲੜੀ ਦੇ ਸ਼ੁਰੂਆਤੀ ਮੁਕਾਬਲੇ ਵਿਚ ਆਖਰੀ-11 ਦਾ ਹਿੱਸਾ ਨਹੀਂ ਸੀ ਪਰ ਉਹ ਬੁੱਧਵਾਰ ਨੂੰ ਖੇਡੇ ਜਾਣ ਵਾਲੇ ਦੂਜੇ ਵਨ ਡੇ ਵਿਚ ਵਾਪਸੀ ਲਈ ਤਿਆਰ ਹੈ। ਬਾਵੂਮਾ ਨੇ ਇੱਥੇ ਰੋਹਿਤ ਤੇ ਵਿਰਾਟ ਬਾਰੇ ਕਿਹਾ, ‘‘ਇਨ੍ਹਾਂ ਦੋਵਾਂ ਖਿਡਾਰੀਆਂ ਦੇ ਆਉਣ ਨਾਲ ਟੀਮ ਨੂੰ ਮਜ਼ਬੂਤੀ ਮਿਲਦੀ ਹੈ। ਜਿਵੇਂ ਕਿ ਅਸੀਂ ਲੜੀ ਦੇ ਸ਼ੁਰੂਆਤ ਵਿਚ ਕਿਹਾ ਸੀ। ਇਹ ਦੋਵੇਂ ਖਿਡਾਰੀ ਕਾਫੀ ਤਜਰਬੇਕਾਰ ਤੇ ਮਾਹਿਰ ਹਨ। ਇਸ ਨਾਲ ਟੀਮ ਨੂੰ ਫਾਇਦਾ ਹੀ ਹੋਵੇਗਾ।’’ ਉਸ ਨੇ ਕਿਹਾ, ‘‘ਇਹ ਅਜਿਹੀ ਗੱਲ ਨਹੀਂ ਹੈ, ਜਿਸ ਦੇ ਬਾਰੇ ਵਿਚ ਸਾਨੂੰ ਜਾਣਕਾਰੀ ਨਾ ਹੋਵੇ।’’
ਕੀ 7 ਦਸੰਬਰ ਨੂੰ ਹੋਵੇਗਾ ਸਮ੍ਰਿਤੀ-ਪਲਾਸ਼ ਦਾ ਵਿਆਹ? ਭਰਾ ਸ਼੍ਰਵਣ ਮੰਧਾਨਾ ਦਾ ਰਿਐਕਸ਼ਨ ਆਇਆ ਸਾਹਮਣੇ
NEXT STORY