ਲਾਸ ਐਂਜਲਿਸ : ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਵਾਲੇ ਅਮਰੀਕਾ ਦੇ ਪਹਿਲੇ ਪੁਰਸ਼ ਜਿੰਮਨਾਸਟ ਕੁਰਟ ਥਾਮਸ ਦਾ ਦਿਹਾਂਤ ਹੋ ਗਿਆ ਹੈ। ਉਹ 64 ਸਾਲਾਂ ਦੇ ਸੀ। ਥਾਮਸ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੂੰ 24 ਮਈ ਨੂੰ ਸਟਰੋਕ ਹੋਇਆ ਸੀ। ਤਦ ਉਨ੍ਹਾਂ ਦੇ ਦਿਮਾਗ ਦੀ ਇਕ ਨਸ ਫੱਟ ਗਈ ਸ। ਉਨ੍ਹਾਂ ਦੀ ਪਤਨੀ ਬੈਕੀ ਥਾਮਸ ਨੇ ਕੌਮਾਂਤਰੀ ਜਿਮਨਾਸਟ ਮੈਗਜ਼ੀਨ ਨੂੰ ਦੱਸਿਆ, ''ਕਲ ਮੈਂ ਆਪਣਾ ਸਭ ਤੋਂ ਚੰਗਾ ਦੋਸਤ ਤੇ ਪਿਛਲੇ 24 ਸਾਲਾਂ ਤੋਂ ਆਪਣਾ ਹਮਸਫਰ ਗੁਆ ਦਿੱਤਾ। ਮੈਨੂੰ ਹਮੇਸ਼ਾ ਉਨ੍ਹਾਂ ਦੀ ਪਤਨੀ ਹੋਣ ਦਾ ਮਾਣ ਰਹੇਗਾ।''
ਥਾਮਸ ਨੇ 1976 ਦੇ ਮਾਂਟ੍ਰਿਅਲ ਓਲੰਪਿਕ ਵਿਚ ਹਿੱਸਾ ਲੈਣ ਤੋਂ ਬਾਅਦ 1978 ਵਿਚ ਫਰਾਂਸ ਦੇ ਸਟ੍ਰਾਸਬੋਰਗ ਵਿਚ ਖੇਡੀ ਗਈ ਵਿਸ਼ਵ ਚੈਂਪੀਅਨਸ਼ਿਪ ਵਿਚ ਫਲੋਰ ਅਭਿਆਸ ਵਿਚ ਸੋਨ ਤਮਗਾ ਜਿੱਤਿਆ ਸੀ। ਇਸ ਤਰ੍ਹਾਂ ਨਾਲ ਉਹ ਜਿਮਨਾਸਟਿਕ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਅਮਰੀਕੀ ਬਣੇ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 1979 ਵਿਚ ਟੈਕਸਾਸ ਦੇ ਫੋਰਟ ਵਰਥ ਵਿਚ ਖੇਡੀ ਗਈ ਵਿਸ਼ਵ ਚੈਂਪੀਅਨਸ਼ਿਪ ਵਿਚ ਆਪਣੇ ਖਿਤਾਬ ਦਾ ਸਫਲਤਾਪੂਰਵਕ ਬਚਾਅ ਕੀਤਾ ਸੀ।
ਬਾਰਸੀਲੋਨਾ ਦਾ ਸਟਾਰ ਸਟ੍ਰਾਈਕਰ ਸੁਆਰੇਜ ਪਹਿਲੇ ਮੈਚ ਲਈ ਫਿੱਟ ਐਲਾਨ
NEXT STORY