ਸਪੋਰਟਸ ਡੈਸਕ— ਭਾਰਤੀ ਸੁਪਰ ਲੀਗ ਦੇ ਇਕ ਪ੍ਰਮੋਸ਼ਨਲ ਈਵੈਂਟ 'ਚ ਪਹੁੰਚੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕ੍ਰਿਕਟਰਾਂ ਦੀ ਆਪਣੀ ਆਦਰਸ਼ ਫਾਈਵ-ਏ-ਸਾਈਡ ਫੁੱਟਬਾਲ ਟੀਮ ਚੁਣੀ ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਬੁਮਰਾਹ ਆਖਰੀ ਵਾਰ ਟੀ-20 ਵਿਸ਼ਵ ਕੱਪ 2024 ਦੇ ਫਾਈਨਲ 'ਚ ਦੇਖੇ ਗਏ ਸਨ ਜਿੱਥੇ ਉਨ੍ਹਾਂ ਨੇ ਮੈਨ ਆਫ ਦਿ ਮੈਚ ਰਹਿੰਦੇ ਹੋਏ ਫਾਈਨਲ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ।
ਗੱਲਬਾਤ ਦੌਰਾਨ ਬੁਮਰਾਹ ਤੋਂ ਪੁੱਛਿਆ ਗਿਆ ਕਿ ਜੇਕਰ ਉਹ ਫੁੱਟਬਾਲਰ ਹੁੰਦੇ ਤਾਂ ਕਿਸ ਪੋਜੀਸ਼ਨ 'ਤੇ ਖੇਡਦੇ। ਉਨ੍ਹਾਂ ਨੇ ਕਿਹਾ- ਮੈਨੂੰ ਲੱਗਦਾ ਹੈ ਕਿ ਮੈਂ ਇਕ ਮਿਡਫੀਲਡਰ ਬਣਾਂਗਾ। ਮੈਨੂੰ ਬਹੁਤ ਸਾਰਾ ਕੰਮ ਕਰਨਾ ਪਸੰਦ ਹੈ, ਇਸ ਲਈ ਮੈਨੂੰ ਲੱਗਦਾ ਹੈ ਕਿ ਮੈਂ ਬਚਾਅ ਦੇ ਨਾਲ-ਨਾਲ ਆਕਰਮਣ 'ਚ ਵੀ ਮਦਦ ਕਰ ਪਾਵਾਂਗਾ। ਇਸ ਤੋਂ ਬਾਅਦ ਭਾਰਤੀ ਕ੍ਰਿਕਟਰਾਂ ਨੂੰ ਇੱਕ ਫਾਈਵ-ਏ-ਸਾਈਡ ਫੁੱਟਬਾਲ ਟੀਮ ਬਣਾਉਣ ਲਈ ਕਿਹਾ ਗਿਆ, ਜਿਸ ਵਿੱਚ ਭਾਰਤੀ ਅਤੇ ਅੰਤਰਰਾਸ਼ਟਰੀ ਦੋਵੇਂ ਕ੍ਰਿਕਟਰ ਸ਼ਾਮਲ ਸਨ। ਬੁਮਰਾਹ ਨੇ ਹਮਲੇ ਲਈ ਐੱਮਐੱਸ ਧੋਨੀ ਅਤੇ ਵਿਰਾਟ ਕੋਹਲੀ ਨੂੰ ਚੁਣਿਆ। 30 ਸਾਲਾ ਖਿਡਾਰੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਇੰਗਲਿਸ਼ ਟੀਮ ਬਾਰੇ ਸਕਾਰਾਤਮਕ ਗੱਲਾਂ ਸੁਣੀਆਂ ਸਨ, ਇਸ ਲਈ ਉਨ੍ਹਾਂ ਨੇ ਜੋਸ ਬਟਲਰ ਅਤੇ ਸਟੂਅਰਟ ਬ੍ਰਾਡ ਨੂੰ ਰੱਖਿਆ ਵਿਚ ਸ਼ਾਮਲ ਕੀਤਾ। ਬੁਮਰਾਹ ਨੇ ਹਾਸੇ-ਮਜ਼ਾਕ ਨਾਲ ਖੁਦ ਨੂੰ ਗੋਲਕੀਪਰ ਚੁਣਿਆ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਬੰਗਲਾਦੇਸ਼ ਦੇ ਖਿਲਾਫ ਚੇਨਈ 'ਚ 19 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਦੋ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੈਸਟ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਰੋਹਿਤ ਸ਼ਰਮਾ ਕਪਤਾਨ ਬਣੇ ਰਹਿਣਗੇ, ਜਦਕਿ ਜਸਪ੍ਰੀਤ ਬੁਮਰਾਹ ਟੀ-20 ਵਿਸ਼ਵ ਕੱਪ ਤੋਂ ਬਾਅਦ ਪਹਿਲੀ ਵਾਰ ਐਕਸ਼ਨ 'ਚ ਵਾਪਸੀ ਕਰਨਗੇ। ਕੇਐੱਲ ਰਾਹੁਲ ਅਤੇ ਰਿਸ਼ਭ ਪੰਤ ਵੀ ਸ਼ਾਮਲ ਹਨ, ਅਤੇ ਯਸ਼ ਦਿਆਲ ਨੂੰ ਆਪਣਾ ਪਹਿਲਾ ਰਾਸ਼ਟਰੀ ਕਾਲ-ਅੱਪ ਮਿਲਿਆ ਹੈ।
ਬੰਗਲਾਦੇਸ਼ ਖਿਲਾਫ ਪਹਿਲੇ ਟੈਸਟ ਲਈ 16 ਮੈਂਬਰੀ ਟੀਮ ਇਸ ਤਰ੍ਹਾਂ ਹੈ
ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ, ਸਰਫਰਾਜ਼ ਖਾਨ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਆਰ ਅਸ਼ਵਿਨ, ਆਰ. ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ. ਸਿਰਾਜ, ਆਕਾਸ਼ ਦੀਪ, ਜਸਪ੍ਰੀਤ ਬੁਮਰਾਹ ਅਤੇ ਯਸ਼ ਦਿਆਲ।
AFG vs NZ Test : ਮੀਂਹ ਕਾਰਨ ਤੀਜੇ ਦਿਨ ਦੀ ਖੇਡ ਰੱਦ
NEXT STORY