ਨਵੀਂ ਦਿੱਲੀ— ਐਤਵਾਰ ਨੂੰ ਕਿੰਗਸ ਇਲੈਵਨ ਪੰਜਾਬ ਤੇ ਚੇਨਈ ਸੁਪਰ ਕਿੰਗਸ ਵਿਚਾਲੇ ਖੇਡੇ ਗਏ ਮੈਚ 'ਚ ਸੀ. ਐੱਸ. ਕੇ. ਦੇ ਕਪਤਾਨ ਧੋਨੀ ਸ਼ਾਨਦਾਰ ਬੱਲੇਬਾਜ਼ੀ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਧੋਨੀ ਨੇ ਆਪਣੇ ਮੈਚ 'ਚ 44 ਗੇਂਦਾਂ 'ਤੇ 79 ਦੌੜਾਂ ਬਣਾਈਆਂ।
ਜਦੋਂ ਕਪਤਾਨ ਧੋਨੀ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਸਨ ਤਾਂ ਉਸ ਦੇ ਇਕ ਫੈਨ ਨੇ ਕੁਝ ਇਸ ਤਰ੍ਹਾਂ ਕੀਤਾ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਜਦੋਂ ਚੇਨਈ ਦੀ ਟੀਮ 198 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਸੀ ਤਾਂ ਧੋਨੀ ਦੇ ਇਕ ਫੈਂਨ ਨੇ ਅਜੀਬੋ-ਗਰੀਬ ਹਰਕਤ ਕੀਤੀ।
ਦਅਰਸਲ ਉਸ ਫੈਂਨ ਨੇ ਧੋਨੀ ਦੀ ਇਸ ਪਾਰੀ ਦੇ ਦੌਰਾਨ ਉਸ ਤੋਂ ਮਾਫੀ ਮੰਗਦੇ ਹੋਏ ਉਸਦੀ ਪਤਨੀ ਸਾਕਸ਼ੀ ਧੋਨੀ ਨੂੰ ਹੀ ਪ੍ਰਪੋਜ਼ ਕਰ ਦਿੱਤਾ। ਫੈਨ ਦੇ ਆਪਣੇ ਹੱਥਾਂ 'ਚ ਇਕ ਪੋਸਟਰ ਸੀ, ਜਿਸ 'ਤੇ ਲਿਖਿਆ ਸੀ 'ਸੋਰੀ ਮਾਹੀ ਭਾਈ, ਬਟ ਆਈ ਲਵ ਯੂ ਸਾਕਸ਼ੀ ਧੋਨੀ। ਫੈਂਨ ਦਾ ਇਹ ਪੋਸਟਰ ਫੜ੍ਹੇ ਹੋਏ ਇਹ ਤਸਵੀਰ ਮੀਡੀਆ 'ਤੇ ਵੀ ਵਾਇਰਲ ਹੋ ਗਈ ਹੈ।
ਧੋਨੀ ਦੀ ਇਹ ਸ਼ਾਨਦਾਰ ਪਾਰੀ ਨਾਲ ਵੀ ਆਪਣੀ ਟੀਮ ਨੂੰ ਜਿੱਤ ਹਾਸਲ ਨਹੀਂ ਕਰਵਾ ਸਕੇ। ਇਸ ਦੇ ਨਾਲ ਹੀ ਚੇਨਈ ਨੂੰ 4 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਈ. ਪੀ. ਐੱਲ. 'ਚ ਚੇਨਈ ਟੀਮ ਦੀ ਇਹ ਪਹਿਲੀ ਹਾਰ ਹੈ।
ਟਰੈਂਟ ਬੋਲਟ ਨੇ ਸੁੱਟਿਆ IPL ਸੀਜ਼ਨ 11 ਦਾ ਪਹਿਲਾ ਮੇਡਨ ਓਵਰ
NEXT STORY