ਪੁਣੇ- ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ ਅਕੇ ਇਹ ਕਿਸੇ ਤੋਂ ਲੁਕੀ ਵੀ ਨਹੀਂ ਹੈ। ਇਹੀ ਕਾਰਨ ਹੈ ਕਿ ਫੈਨ ਜ਼ਿਆਦਾਤਰ ਉਨ੍ਹਾਂ ਨੂੰ ਮਿਲਣ ਦੇ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ। ਮੁੰਬਈ ਇੰਡੀਅਨਜ਼ ਦੇ ਵਿਰੁੱਧ ਮੈਚ ਵਿਚ ਇਕ ਵਿਅਕਤੀ ਮੈਦਾਨ 'ਚ ਸੁਰੱਖਿਆ ਤੋੜ ਕੇ ਮੈਦਾਨ 'ਚ ਆ ਗਿਆ। ਜਿਸ ਕਾਰਨ ਮੈਚ ਨੂੰ ਥੋੜੀ ਦੇ ਦੇ ਲਈ ਰੋਕਣਾ ਪਿਆ।
ਇਹ ਖ਼ਬਰ ਪੜ੍ਹੋ- ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ : ਨੀਦਰਲੈਂਡ ਨੂੰ ਹਰਾ ਕੇ ਇਤਿਹਾਸ ਰਚਣ ਉਤਰੇਗਾ ਭਾਰਤ
ਦਰਅਸਲ ਟੀਚੇ ਦਾ ਪਿੱਛਾ ਕਰਨ ਆਈ ਬੈਂਗਲੁਰੂ ਦਾ ਪਹਿਲਾ ਵਿਕਟ ਡਿੱਗਣ ਤੋਂ ਬਾਅਦ ਵਿਰਾਟ ਕੋਹਲੀ ਕ੍ਰੀਜ਼ 'ਤੇ ਆਏ। ਵਿਰਾਟ ਕੋਹਲੀ ਜਦੋਂ ਬੱਲੇਬਾਜ਼ੀ ਕਰ ਰਹੇ ਸਨ ਤਾਂ ਇਸ ਦੌਰਾਨ ਉਸਦਾ ਇਕ ਪ੍ਰਸ਼ੰਸਕ ਸਟੇਡੀਅਮ ਦੀ ਸੁਰੱਖਿਆ ਤੋੜ ਕੇ ਵਿਚ ਮੈਦਾਨ ਦੇ ਆ ਗਿਆ। ਪ੍ਰਸ਼ੰਸਕ ਵਿਰਾਟ ਕੋਹਲੀ ਨੂੰ ਗਲੇ ਲਗਾਉਣਾ ਚਾਹੁੰਦਾ ਸੀ ਪਰ ਉਹ ਕੋਹਲੀ ਨੂੰ ਮਿਲਦਾ ਉਸ ਤੋਂ ਪਹਿਲਾਂ ਹੀ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਫੜ ਕੇ ਮੈਦਾਨ ਦੇ ਬਾਹਰ ਭੇਜ ਦਿੱਤਾ ਗਿਆ।
ਇਹ ਖ਼ਬਰ ਪੜ੍ਹੋ-ਇੰਗਲੈਂਡ ਦੇ ਸਾਬਕਾ ਕੋਚ ਕ੍ਰਿਸ ਸਿਲਵਰਵੁੱਡ ਬਣੇ ਸ਼੍ਰੀਲੰਕਾ ਪੁਰਸ਼ ਟੀਮ ਦੇ ਮੁੱਖ ਕੋਚ
ਪ੍ਰਸ਼ੰਸਕ ਦੇ ਮੈਦਾਨ ਵਿਚ ਆ ਜਾਣ ਦੇ ਕਾਰਨ ਮੈਚ ਨੂੰ ਕੁਝ ਦੇਰ ਰੋਕਣਾ ਪਿਆ। ਜਦੋ ਸੁਰੱਖਿਆ ਕਰਮਚਾਰੀ ਉਸ ਨੂੰ ਫੜਨ ਆਏ ਤਾਂ ਉਸ ਨੇ ਆਪਣੇ ਪਸੰਦੀਦਾ ਖਿਡਾਰੀਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਮਨਾ ਕਰ ਦਿੱਤਾ ਅਤੇ ਉਸ ਨੂੰ ਆਪਣੇ ਨਾਲ ਮੈਦਾਨ ਦੇ ਬਾਹਰ ਲੈ ਗਏ। ਇਸ ਕਾਰਨ ਥੋੜੀ ਦੇਰ ਤੱਕ ਮੈਚ ਰੁਕਿਆ ਰਿਹਾ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਨੀਦਰਲੈਂਡ ਨੇ ਲਿਆ ਹਾਰ ਦਾ ਬਦਲਾ, ਭਾਰਤ ਨੂੰ ਸ਼ੂਟਆਊਟ 'ਚ 3-1 ਨਾਲ ਹਰਾਇਆ
NEXT STORY