ਪਟਿਆਲਾ— ਗੁਜਰਾਤ ਦੇ ਡਾਂਗ ਜਿਲੇ 'ਚ ਸੜਕ ਨਿਰਮਾਣ 'ਚ ਦਿਹਾੜੀ ਮਜ਼ਦੂਰੀ ਕਰਨ ਵਾਲੇ ਆਦਿਵਾਸੀ ਐਥਲੀਟ ਇਵਿਤ ਮੁਰਲੀ ਕੁਮਾਰ ਨੇ ਐਤਵਾਰ ਨੂੰ ਇੱਥੇ ਫੈੱਡਰੇਸ਼ਨ ਕੱਪ ਰਾਸ਼ਟਰੀ ਸੀਨੀਅਰ ਐਥਲੈਟਿਕਸ ਚੈਂਪੀਅਨਿਸ਼ਪ 'ਚ ਪੁਰਸ਼ਾਂ ਦੇ 10,000 ਮੀਟਰ ਦੌੜ ਨੂੰ ਆਪਣੇ ਨਾਂ ਕਰਨ ਦੇ ਨਾਲ ਹੀ ਏਸ਼ੀਆਈ ਚੈਂਪੀਅਨਸ਼ਿਪ ਦੇ ਲਈ ਵੀ ਕੁਆਲੀਫਾਈ ਕੀਤਾ। ਕੁਮਾਰ ਨੇ ਇਸ ਟੂਰਨਾਮੈਂਟ ਦੇ ਪਹਿਲੇ ਦਿਨ ਪੁਰਸ਼ਾਂ ਦੀ 5000 ਮੀਟਰ ਦੌੜ ਨੂੰ ਵੀ ਆਪਣੇ ਨਾਂ ਕੀਤਾ ਸੀ। ਉਸ ਨੇ ਐਤਵਾਰ ਨੂੰ 29 ਮਿੰਟ 21.99 ਸੈਕਿੰਡ ਦੇ ਸਮੇਂ ਦੇ ਨਾਲ ਦੂਸਰਾ ਸੋਨ ਤਮਗਾ ਹਾਸਲ ਕੀਤਾ। ਉਸ ਦਾ ਇਹ ਸਮਾਂ ਏਸ਼ੀਆਈ ਚੈਂਪੀਅਨਸ਼ਿਪ ਦੇ ਕੁਆਲੀਫਿਕੇਸ਼ਨ ਮਾਰਕ 29 ਮਿੰਟ 50 ਸੈਕਿੰਡ ਤੋਂ ਬਹੁਤ ਵਧੀਆ ਰਿਹਾ।
ਇਸ ਦੇ ਨਾਲ ਹੀ ਜੈਵਲਿਨ ਥਰੋਅਰ ਖਿਡਾਰੀ ਅੰਨੂ ਰਾਣੀ ਨੇ ਐਤਵਾਰ ਨੂੰ ਇੱਥੇ ਫੈੱਡਰੇਸ਼ਨ ਕੱਪ ਰਾਸ਼ਟਰੀ ਸੀਨੀਅਨ ਐਥਲੈਟਿਕਸ ਚੈਂਪੀਅਨਿਸ਼ਪ ਦੇ ਤੀਸਰੇ ਦਿਨ ਆਪਣੇ ਰਾਸ਼ਟਰੀ ਰਿਕਾਰਡ 'ਚ ਸੁਧਾਰ ਕਰਨ ਦੇ ਨਾਲ ਏਸ਼ੀਆਈ ਤੇ ਵਿਸ਼ਵ ਚੈਂਪੀਅਨਸ਼ਿਪ ਦਾ ਟਿਕਟ ਹਾਸਲ ਕਰਨ 'ਚ ਸਫਲ ਰਹੀ। ਉੱਤਰ ਪ੍ਰਦੇਸ਼ ਦੀ 26 ਸਾਲਾ ਦੀ ਅੰਨੂ ਨੇ 62.34 ਮੀਟਰ ਦੀ ਦੂਰੀ ਤਕ ਜੈਵਲਿਨ ਸੁੱਟ ਕੇ ਸੋਨ ਤਮਗਾ ਹਾਸਲ ਕੀਤਾ। ਇਹ ਉਸਦੇ ਪਹਿਲੇ ਰਾਸ਼ਟਰੀ ਰਿਕਾਰਡ (2017 'ਚ) 61.86 ਮੀਟਰ ਤੋਂ ਲਗਭਗ ਅੱਧਾ ਮੀਟਰ ਜ਼ਿਆਦਾ ਹੈ।
ਭੇਕੇ ਨੇ ਬੇਂਗਲੁਰੂ ਨੂੰ ਪਹਿਲੀ ਵਾਰ ਬਣਾਇਆ ISL ਚੈਂਪੀਅਨ
NEXT STORY