ਦੋਹਾ– ਇਕ ਸਾਲ ਤੋਂ ਵੱਧ ਸਮੇਂ ਤਕ ਮੁਕਾਬਲੇਬਾਜ਼ੀ ਟੈਨਿਸ ਤੋਂ ਦੂਰ ਰਹਿਣ ਤੋਂ ਬਾਅਦ ਧਾਕੜ ਖਿਡਾਰੀ ਰੋਜਰ ਫੈਡਰਰ ਨੇ ਏ. ਟੀ. ਪੀ. ਟੂਰ ’ਤੇ ਆਪਣੇ 24ਵੇਂ ਸੈਸ਼ਨ ਦੀ ਸ਼ੁਰੂਆਤ ਕਤਰ ਓਪਨ ਵਿਚ ਜਿੱਤ ਦੇ ਨਾਲ ਕੀਤੀ। ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਫੈਡਰਰ ਨੇ ਦੂਜੇ ਦੌਰ ਦੇ ਸਖਤ ਮੁਕਾਬਲੇ ਵਿਚ ਡੇਨ ਇਵਾਂਸ ਨੂੰ 7-6, 3-6, 7-5 ਨਾਲ ਹਰਾਇਆ। ਆਸਟਰੇਲੀਆ ਓਪਨ 2020 ਤੋਂ ਬਾਅਦ ਫੈਡਰਰ ਦੇ ਗੋਢੇ ਦੀਆਂ ਦੋ ਸਰਜਰੀਆਂ ਹੋਈਆਂ ਤੇ 405 ਦਿਨਾਂ ਬਾਅਦ ਉਹ ਪਹਿਲਾ ਮੁਕਾਬਲਾ ਖੇਡਣ ਉਤਰਿਆ।
ਇਹ ਖ਼ਬਰ ਪੜ੍ਹੋ- ਰਾਹੁਲ ਤੇ ਰੋਹਿਤ ਕਰਨਗੇ ਪਾਰੀ ਦੀ ਸ਼ੁਰੂਆਤ : ਕੋਹਲੀ
ਫੈਡਰਰ ਨੇ ਜਿੱਤ ਦਰਜ ਕਰਨ ਤੋਂ ਬਾਅਦ ਕਿਹਾ,‘‘ਵਾਪਸੀ ਕਰਕੇ ਚੰਗਾ ਲੱਗ ਰਿਹਾ ਹੈ। ਮੈਂ ਜਿੱਤ ਦਰਜ ਕਰਾਂ ਜਾਂ ਹਾਰ ਜਾਂਵਾ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਇੱਥੇ ਖੜ੍ਹਾ ਹਾਂ। ਪਰ ਬੇਸ਼ੱਕ, ਜਿੱਤ ਦਰਜ ਕਰਨ ਨਾਲ ਚੰਗਾ ਮਹਿਸੂਸ ਹੁੰਦਾ ਹੈ।’’ ਚੋਟੀ ਦਰਜਾ ਪ੍ਰਾਪਤ ਡੋਮਿਨਿਕ ਥੀਮ ਨੇ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਆਸਟਰੇਲੀਆ ਓਪਨ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਵਾਲੇ ਅਸਲਾਨ ਕਰਾਤਸੇਵ ਨੂੰ 6-7, 6-3, 6-2 ਨਾਲ ਹਰਾਇਆ। ਥੀਮ ਦਾ ਸਾਹਮਣਾ ਅਗਲੇ ਦੌਰ ਵਿਚ 5ਵਾਂ ਦਰਜਾ ਪ੍ਰਾਪਤ ਰਾਬਰਟੋ ਬਤਿਸਤਾ ਆਗੁਤ ਨਾਲ ਹੋਵੇਗਾ, ਜਿਸ ਨੇ ਕਜ਼ਾਕਿਸਤਾਨ ਦੇ ਅਲੈਕਸਾਂਦ੍ਰ ਬੁਬਲਿਕ ਨੂੰ 6-4, 5-3 ਨਾਲ ਹਰਾਇਆ। ਤੀਜਾ ਦਰਜਾ ਪ੍ਰਾਪਤ ਆਂਦ੍ਰੇਯ ਰੂਬਲੇਵ ਨੇ ਰਿਚਰਡ ਗਾਸਕੇਟ ਦੇ ਪੈਰ ਦੀ ਸੱਟ ਦੇ ਕਾਰਣ ਮੁਕਾਬਲੇ ਤੋਂ ਹਟਣ ’ਤੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਇਹ ਖ਼ਬਰ ਪੜ੍ਹੋ- ਬਾਰਸੀਲੋਨਾ ਨਾਲ ਡਰਾਅ ਖੇਡ ਕੇ PSG ਚੈਂਪੀਅਨਸ ਲੀਗ ਦੇ ਕੁਆਰਟਰ ਫਾਈਨਲ ’ਚ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਬਾਰਸੀਲੋਨਾ ਨਾਲ ਡਰਾਅ ਖੇਡ ਕੇ PSG ਚੈਂਪੀਅਨਸ ਲੀਗ ਦੇ ਕੁਆਰਟਰ ਫਾਈਨਲ ’ਚ
NEXT STORY