ਪੈਰਿਸ– ਪੇਰਿਸ ਸੇਂਟ ਜਰਮਨ (ਪੀ. ਐੱਸ. ਜੀ.) ਨੇ ਬਾਰਸੀਲੋਨਾ ਨੂੰ 1-1 ਦੇ ਡਰਾਅ ’ਤੇ ਰੋਕ ਕੇ ਚੈਂਪੀਅਨਸ ਲੀਗ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ। ਰਾਊਂਡ ਆਫ-16 ਦੇ ਪਹਿਲੇ ਗੇੜ ਦਾ ਮੁਕਾਬਲਾ 4-1 ਨਾਲ ਜਿੱਤਣ ਵਾਲੇ ਪੀ. ਐੱਸ. ਜੀ. ਨੇ ਕੁਲ ਸਕੋਰ ਦੇ ਆਧਾਰ ’ਤੇ 5-2 ਨਾਲ ਜਿੱਤ ਦਰਜ ਕੀਤੀ।
ਇਹ ਖ਼ਬਰ ਪੜ੍ਹੋ- ਰਾਹੁਲ ਤੇ ਰੋਹਿਤ ਕਰਨਗੇ ਪਾਰੀ ਦੀ ਸ਼ੁਰੂਆਤ : ਕੋਹਲੀ
ਪੀ. ਐੱਸ. ਜੀ. ਵਲੋਂ ਕੈਂਪ ਨਾਓ ਵਿਚ ਹੈਟ੍ਰਿਕ ਲਾਉਣ ਵਾਲੇ ਕਾਈਲਾਨ ਐਮਬਾਪੇ ਨੇ 31ਵੇਂ ਮਿੰਟ ਵਿਚ ਪੈਨਲਟੀ ’ਤੇ ਗੋਲ ਕੀਤਾ। ਬਾਰਸੀਲੋਨਾ ਵਲੋਂ ਲਿਓਨਿਲ ਮੇਸੀ ਨੇ 37ਵੇਂ ਮਿੰਟ ਵਿਚ ਗੋਲ ਕਰਕੇ ਟੀਮ ਨੂੰ ਬਰਾਬਰੀ ਦਿਵਾਈ। ਸਾਲ 2005 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਮੇਸੀ ਤੇ ਉਸਦੇ ਪੁਰਾਣੇ ਵਿਰੋਧੀ ਕ੍ਰਿਸਟਿਆਨੋ ਰੋਨਾਲਡੋ ਵਿਚੋਂ ਕਿਸੇ ਦੀ ਵੀ ਟੀਮ ਚੈਂਪੀਅਨਸ ਲੀਗ ਦੇ ਆਖਰੀ-8 ਵਿਚ ਨਹੀਂ ਪਹੁੰਚੀ। ਰੋਨਾਲਡੋ ਦੀ ਯੁਵੈਂਟਸ ਵੀ ਮੰਗਲਵਾਰ ਨੂੰ ਟੂਰਨਾਮੈਂਟ ਵਿਚੋਂ ਬਾਹਰ ਹੋ ਗਈ ਸੀ।
ਇਹ ਖ਼ਬਰ ਪੜ੍ਹੋ- ਚੀਨ ਨੂੰ ਚੁਣੌਤੀ ਦੇਣਗੇ ਕਵਾਡ ਗਰੁੱਪ ਦੇ ਦੇਸ਼, 12 ਮਾਰਚ ਨੂੰ ਹੋਵੇਗਾ ਸ਼ਿਖਰ ਸੰਮੇਲਨ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵੈਸਟਇੰਡੀਜ਼ ਨੇ ਪਹਿਲੇ ਵਨ ਡੇ ’ਚ ਸ਼੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾਇਆ
NEXT STORY