ਮੈਲਬੋਰਨ- ਫੇਰਾਰੀ ਦੇ ਡਰਾਈਵਰ ਚਾਰਲਸ ਲੇਕਰਕ ਨੇ ਹਫਤੇ ਦੇ ਆਖਰ ਵਿਚ ਪੋਲ ਪਾਜ਼ੀਸ਼ਨ ਨਾਲ ਸ਼ੁਰੂ ਹੋਏ ਆਪਣੇ ਦਬਦਬੇ ਨੂੰ ਬਰਕਰਾਰ ਰੱਖਦੇ ਹੋਏ ਐਤਵਾਰ ਨੂੰ ਫਾਰਮੂਲਾ ਵਨ ਆਸਟਰੇਲੀਆਈ ਗ੍ਰਾਂ. ਪ੍ਰੀ. ਵਿਚ ਸ਼ਾਨਦਾਰ ਜਿੱਤ ਦਰਜ ਕੀਤੀ। ਇਹ 24 ਸਾਲ ਦੇ ਲੇਕਰਕ ਦੀ ਸੈਸ਼ਨ ਦੀ ਦੂਜੀ ਜਿੱਤ ਸੀ, ਜਿਸ ਨਾਲ ਉਨ੍ਹਾਂ ਨੇ ਡਰਾਈਵਰਸ ਚੈਂਪੀਅਨਸ਼ਿਪ ਵਿਚ ਆਪਣੀ ਬੜ੍ਹਤ ਵਧਾ ਲਈ ਹੈ।
ਇਹ ਖ਼ਬਰ ਪੜ੍ਹੋ- RSA v BAN : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ ਕੀਤਾ 217 ਦੌੜਾਂ 'ਤੇ ਢੇਰ
ਉਨ੍ਹਾਂ ਨੇ ਬਹਿਰੀਨ ਵਿਚ ਸੈਸ਼ਨ ਦੀ ਸ਼ੁਰੂਆਤੀ ਰੇਸ ਜਿੱਤੀ ਸੀ। ਲੇਕਰਕ ਨੇ ਰੈੱਡਬੁੱਲ ਦੇ ਵਿਰੋਧੀ ਸਰਜੀਓ ਪੇਰੇਜ਼ 'ਤੇ 20.524 ਸੈਕੰਡ ਨਾਲ ਜਿੱਤ ਦਰਜ ਕੀਤੀ। ਪੇਰੇਜ਼ ਨੇ ਹੌਲੀ ਸ਼ੁਰੂਆਤ ਦੇ ਬਾਵਜੂਦ ਮਰਸੀਡੀਜ਼ ਦੇ ਜਾਰਜ ਰਸੇਲ (ਤੀਜਾ) ਅਤੇ ਲੁਈਸ ਹੈਮਿਲਟਨ (ਚੌਥਾ) ਨੂੰ ਪਛਾੜ ਕੇ ਪੋਡੀਅਮ ਸਥਾਨ ਹਾਸਲ ਕੀਤਾ। ਮੈਕਲਾਰੇਨ ਦੇ ਓਰਲਾਂਡੋ ਨੌਰਿਸ ਅਤੇ ਡੇਨੀਅਲ ਰਿਕਾਰਡੋ 5ਵੇਂ ਅਤੇ 6ਵੇਂ ਸਥਾਨ 'ਤੇ ਰਹੇ।
ਇਹ ਖ਼ਬਰ ਪੜ੍ਹੋ- PCB ਪ੍ਰਮੁੱਖ ਅਹੁਦੇ ਤੋਂ ਅਸਤੀਫੇ ਦੇਣ 'ਤੇ ਵਿਚਾਰ ਕਰ ਰਹੇ ਹਨ ਰਮੀਜ਼ : ਸੂਤਰ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
PCB ਪ੍ਰਮੁੱਖ ਅਹੁਦੇ ਤੋਂ ਅਸਤੀਫੇ ਦੇਣ 'ਤੇ ਵਿਚਾਰ ਕਰ ਰਹੇ ਹਨ ਰਮੀਜ਼ : ਸੂਤਰ
NEXT STORY