ਸਮਰਕੰਦ, ਉਜ਼ਬੇਕਿਸਤਾਨ (ਨਿਕਲੇਸ਼ ਜੈਨ)- ਰੈਪਿਡ ਅਤੇ ਬਲਿਟਜ਼ ਸ਼ਤਰੰਜ ਫਾਰਮੈਟ ਦੀ ਵਿਸ਼ਵ ਚੈਂਪੀਅਨਸ਼ਿਪ 26 ਤੋਂ 30 ਦਸੰਬਰ ਤੱਕ ਉਜ਼ਬੇਕਿਸਤਾਨ ਦੇ ਸਭ ਤੋਂ ਪ੍ਰਾਚੀਨ ਸ਼ਹਿਰ ਸਮਰਕੰਦ ਵਿੱਚ ਕਰਵਾਈ ਜਾਵੇਗੀ। ਵਿਸ਼ਵ ਸ਼ਤਰੰਜ ਮਹਾਸੰਘ ਨੇ ਇਸ ਦਾ ਐਲਾਨ ਕੀਤਾ ਕਿ ਵਿਸ਼ਵ ਵਿੱਚ ਇੱਕ ਵਾਰ ਫਿਰ ਇਹ ਪੰਜ ਦਿਨਾ ਟੂਰਨਾਮੈਂਟ ਕਰਵਾਇਆ ਜਾਵੇਗਾ ਜਿਸ ਚੋਟੀ ਦੇ ਸ਼ਤਰੰਜ ਖਿਡਾਰੀ ਖੇਡਦੇ ਨਜ਼ਰ ਆਉਣਗੇ। ਇਹ ਮੁਕਾਬਲਾ ਇੱਕ ਵਾਰ ਫਿਰ ਪੁਰਸ਼ਾਂ ਅਤੇ ਔਰਤਾਂ ਦੇ ਵਰਗ ਵਿੱਚ ਹੋਵੇਗਾ।
ਇਹ ਵੀ ਪੜ੍ਹੋ : CWC 23 : ਨਿਊਜ਼ੀਲੈਂਡ ਦੀ ਜਿੱਤ ਤੋਂ ਬਾਅਦ ਕੀ ਸੈਮੀਫਾਈਨਲ 'ਚ ਪਾਕਿ ਲਈ ਹੈ ਕੋਈ ਮੌਕਾ, ਪੜ੍ਹੋ ਇਕ ਕਲਿੱਕ 'ਤੇ
ਸਮਰਕੰਦ ਇਤਿਹਾਸਕ ਸਿਲਕ ਰੋਡ ਵਪਾਰਕ ਮਾਰਗ ਦੇ ਨਾਲ ਇੱਕ ਮਹੱਤਵਪੂਰਨ ਸ਼ਹਿਰ ਹੁੰਦਾ ਸੀ ਅਤੇ ਸ਼ਤਰੰਜ ਲਈ ਇਤਿਹਾਸਕ ਮਹੱਤਤਾ ਵੀ ਰੱਖਦਾ ਹੈ: ਇਹ ਉਹੀ ਸ਼ਹਿਰ ਸੀ ਜਿੱਥੇ ਸਭ ਤੋਂ ਪੁਰਾਣੇ ਜਾਣੇ ਜਾਂਦੇ ਸ਼ਤਰੰਜ ਦੇ ਟੁਕੜੇ 1977 ਵਿੱਚ ਲੱਭੇ ਗਏ ਸਨ, ਜੋ 6ਵੀਂ ਅਤੇ 8ਵੀਂ ਸਦੀ ਦੇ ਵਿਚਕਾਰ ਦੇ ਸਨ।
ਇਹ ਵੀ ਪੜ੍ਹੋ : CWC 23: ਪਾਕਿਸਤਾਨ ਕਿਵੇਂ ਪਹੁੰਚੇਗਾ ਸੈਮੀਫਾਈਨਲ, ਵਸੀਮ ਅਕਰਮ ਨੇ ਦੱਸੀ ਇਹ ਤਰਕੀਬ
ਵਿਸ਼ਵਨਾਥਨ ਆਨੰਦ ਹੁਣ ਤੱਕ ਭਾਰਤ ਵੱਲੋਂ ਵਿਸ਼ਵ ਰੈਪਿਡ ਅਤੇ ਬਲਿਟਜ਼ ਚੈਂਪੀਅਨ ਰਿਹਾ ਹੈ ਜਦਕਿ ਕੋਨੇਰੂ ਹੰਪੀ ਵਿਸ਼ਵ ਰੈਪਿਡ ਸ਼ਤਰੰਜ ਦਾ ਖਿਤਾਬ ਜਿੱਤ ਚੁੱਕੀ ਹੈ। ਇਸ ਵਾਰ ਭਾਰਤ ਦੀਆਂ ਨਜ਼ਰਾਂ ਪੁਰਸ਼ ਵਰਗ 'ਚ ਗੁਕੇਸ਼, ਪ੍ਰਗਿਆਨੰਦਾ, ਵਿਦਿਤ ਗੁਜਰਾਤੀ, ਅਰਜੁਨ ਐਰਿਗਾਸੀ ਅਤੇ ਨਿਹਾਲ ਸਰੀਨ ਵਰਗੇ ਨੌਜਵਾਨ ਖਿਡਾਰੀਆਂ 'ਤੇ ਹੋਣਗੀਆਂ, ਜਦਕਿ ਮਹਿਲਾ ਵਰਗ 'ਚ ਭਾਰਤ ਨੂੰ ਵੈਸ਼ਾਲੀ ਆਰ ਤੋਂ ਇਲਾਵਾ ਕੋਨੇਰੂ ਹੰਪੀ ਅਤੇ ਹਰਿਕਾ ਦ੍ਰੋਣਾਵਲੀ ਤੋਂ ਵੱਡੀਆਂ ਉਮੀਦਾਂ ਹੋਣਗੀਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਓਸਾਕਾ ਬ੍ਰਿਸਬੇਨ ਅੰਤਰਰਾਸ਼ਟਰੀ ਵਾਰਮ-ਅਪ ਟੂਰਨਾਮੈਂਟ 'ਚ ਕਰੇਗੀ ਵਾਪਸੀ
NEXT STORY