ਸਪੋਰਟਸ ਡੈਸਕ : ਦੱਖਣੀ ਕੋਰੀਆ ਅਤੇ ਉਰੂਗਵੇ ਨੇ ਫੀਫਾ ਵਿਸ਼ਵ ਕੱਪ ਦੇ ਗਰੁੱਪ ਐਚ ਵਿੱਚ ਆਪਣੀ ਸ਼ੁਰੂਆਤ ਗੋਲ ਰਹਿਤ ਡਰਾਅ ਨਾਲ ਕੀਤੀ। ਏਸ਼ਿਆਈ ਟੀਮ ਲਈ ਐਜੂਕੇਸ਼ਨ ਸਿਟੀ ਸਟੇਡੀਅਮ ਵਿੱਚ ਇਹ ਨਤੀਜਾ ਸ਼ਾਇਦ ਲਾਹੇਵੰਦ ਰਹੇਗਾ। ਇਸ ਮੈਚ 'ਚ ਡਰਾਅ ਰਹਿਣ ਕਾਰਨ ਇਕ ਵਾਰ ਫਿਰ ਮਜ਼ਬੂਤ ਦਾਅਵੇਦਾਰ ਟੀਮ ਸ਼ੁਰੂਆਤੀ ਮੈਚਾਂ 'ਚ ਉਮੀਦ ਮੁਤਾਬਕ ਨਤੀਜਾ ਨਹੀਂ ਲੈ ਸਕੀ। ਅਰਜਨਟੀਨਾ ਅਤੇ ਜਰਮਨੀ ਨੇ ਆਪਣੇ ਸ਼ੁਰੂਆਤੀ ਮੈਚਾਂ ਵਿੱਚ ਵੱਡੇ ਉਲਟਫੇਰ ਦਾ ਸਾਹਮਣਾ ਕਰਨਾ ਪਿਆ ਸੀ।
ਪੂਰੇ ਮੈਚ ਦੌਰਾਨ ਦੱਖਣੀ ਕੋਰੀਆ ਦੀ ਟੀਮ ਵਧੇਰੇ ਤਜਰਬੇਕਾਰ ਉਰੂਗਵੇ ਦੀ ਟੀਮ ਵਿਰੁੱਧ ਗੋਲ ਕਰਨ ਦੇ ਨੇੜੇ ਪਹੁੰਚ ਗਈ। ਟੀਮ ਦੇ ਫਾਰਵਰਡ ਸੋਨ ਹੇਂਯੁੰਗ ਨੇ ਆਪਣੀ ਖੱਬੀ ਅੱਖ ਦੇ ਉੱਪਰ ਜ਼ਖ਼ਮੀ ਸਾਕਟ ਨੂੰ ਬਚਾਉਣ ਲਈ ਇੱਕ ਮਾਸਕ ਪਹਿਨਿਆ ਸੀ। ਦੱਖਣੀ ਕੋਰੀਆ ਦੇ ਖਿਡਾਰੀ ਪੂਰੇ ਮੈਚ ਦੌਰਾਨ ਗਤੀਸ਼ੀਲ ਰਹੇ ਅਤੇ ਸ਼ੁਰੂ ਤੋਂ ਹੀ ਗੋਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਹਾਲਾਂਕਿ, ਮੈਚ ਦੇ ਦੌਰਾਨ ਗੋਲ ਦੇ ਕੁਝ ਹੀ ਮੌਕੇ ਸਨ, ਉਰੂਗਵੇ ਦੇ ਸਭ ਤੋਂ ਵਧੀਆ ਮੌਕੇ 43ਵੇਂ ਮਿੰਟ ਵਿੱਚ ਡਿਏਗੋ ਗੋਡਿਨ ਅਤੇ 89ਵੇਂ ਮਿੰਟ ਵਿੱਚ ਫੇਡਰਿਕੋ ਵਾਲਵਰਡੇ ਵੱਲੋਂ ਮਿਲੇ। ਉਰੂਗਵੇ ਦਾ ਸਾਹਮਣਾ ਹੁਣ ਪੁਰਤਗਾਲ ਨਾਲ ਹੋਵੇਗਾ ਜਦਕਿ ਦੱਖਣੀ ਕੋਰੀਆ ਦਾ ਸਾਹਮਣਾ ਘਾਨਾ ਨਾਲ ਹੋਵੇਗਾ।
IND vs NZ : ਭਲਕੇ ਪਹਿਲੇ ਵਨ-ਡੇ ਮੈਚ 'ਚ ਭਾਰਤ ਦਾ ਨਿਊਜ਼ੀਲੈਂਡ ਨਾਲ ਹੋਵੇਗਾ ਸਾਹਮਣਾ
NEXT STORY