ਮੁੰਬਈ— ਮੌਜੂਦਾ ਚੈਂਪੀਅਨ ਸਪੇਨ ਨੇ ਐਤਵਾਰ ਨੂੰ ਇੱਥੇ ਪਹਿਲੀ ਵਾਰ ਫਾਈਨਲ 'ਚ ਪਹੁੰਚੀ ਕੋਲੰਬੀਆ ਨੂੰ 1-0 ਨਾਲ ਹਰਾ ਕੇ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ। ਪ੍ਰਤੀਯੋਗਿਤਾ ਵਿੱਚ ਪਹਿਲਾਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕੋਲੰਬੀਆ ਲਈ ਅੰਤ ਨਿਰਾਸ਼ਾਜਨਕ ਰਿਹਾ ਕਿਉਂਕਿ ਉਹ ਆਪਣੇ ਹੀ ਆਤਮਘਾਤੀ ਗੋਲ ਨਾਲ ਹਾਰ ਗਿਆ ਸੀ।
ਡੀਵਾਈ ਪਾਟਿਲ ਸਪੋਰਟਸ ਸਟੇਡੀਅਮ 'ਚ ਖੇਡੇ ਗਏ ਫਾਈਨਲ ਦੇ 82ਵੇਂ ਮਿੰਟ 'ਚ ਕੋਲੰਬੀਆ ਦੀ ਡਿਫੈਂਡਰ ਅਨਾ ਮਾਰੀਆ ਗੁਜ਼ਮਾਨ ਜ਼ਪਾਟਾ ਨੇ ਆਤਮਘਾਤੀ ਗੋਲ ਕੀਤਾ ਜੋ ਅੰਤ 'ਚ ਫੈਸਲਾਕੁੰਨ ਸਾਬਤ ਹੋਇਆ।
ਦ੍ਰਾਵਿੜ ਨੇ ਕੇ. ਐੱਲ. ਰਾਹੁਲ 'ਤੇ ਜਤਾਇਆ ਭਰੋਸਾ, ਕਿਹਾ- ਉਹ ਆਉਣ ਵਾਲੇ ਮੈਚਾਂ 'ਚ ਕਰੇਗਾ ਚੰਗਾ ਪ੍ਰਦਰਸ਼ਨ
NEXT STORY