ਨਵੀਂ ਦਿੱਲੀ— ਭਾਰਤ 'ਚ 11 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਅੰਡਰ-17 ਫੀਫਾ ਮਹਿਲਾ ਵਿਸ਼ਵ ਕੱਪ ਦੀ ਭਾਰਤੀ ਟੀਮ ਅਗਲੇ ਹਫਤੇ ਇਕ ਦੋਸਤਾਨਾ ਅੰਤਰਰਾਸ਼ਟਰੀ ਮੈਚ ਖੇਡਣ ਲਈ ਸਪੇਨ ਲਈ ਰਵਾਨਾ ਹੋ ਗਈ ਹੈ। ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੇ ਹਾਲਾਂਕਿ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਭਾਰਤ ਕਿਹੜੀਆਂ ਟੀਮਾਂ ਖਿਲਾਫ ਖੇਡੇਗਾ। ਏ. ਆਈ. ਐਫ. ਐਫ. ਨੇ ਕਿਹਾ ਕਿ ਇਹ ਮੈਚ ਭਾਰਤ ਵਿੱਚ 11 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਤਿਆਰੀ ਲਈ ਕਰਵਾਏ ਜਾ ਰਹੇ ਹਨ। ਮੈਚ ਦੇ ਵੇਰਵੇ ਜਲਦੀ ਦਿੱਤੇ ਜਾਣਗੇ।
ਟੀਮ
ਗੋਲਕੀਪਰ : ਮੇਲੋਡੀ ਚਾਨੂ ਕੇਸ਼ਾਮ, ਮੋਨਾਲਿਸਾ ਦੇਵੀ, ਅੰਜਲੀ ਮੁੰਡਾ
ਡਿਫੈਂਡਰ : ਅਸਟਾਮ ਓਰਾਓਨ, ਗਲੇਡੀਜ਼ ਜ਼ੈੱਡ, ਕਾਜਲ, ਨਕਿਤਾ, ਪੂਰਨਿਮਾ ਕੁਮਾਰੀ, ਵਰਸ਼ਿਕਾ, ਸਿਲਕੀ ਦੇਵੀ, ਨਿਕਿਤਾ ਜੂਡ
ਮਿਡਫੀਲਡਰ : ਬਬੀਨਾ ਦੇਵੀ, ਨੀਤੂ ਲਿੰਡਾ, ਸ਼ੈਲਜਾ, ਸ਼ੁਭਾਂਗੀ ਸਿੰਘ
ਫਾਰਵਰਡ : ਅਨੀਤਾ ਕੁਮਾਰੀ, ਲਿੰਡਾ ਕੋਮ, ਨੇਹਾ, ਰਜ਼ੀਆ ਦੇਵੀ, ਸ਼ੈਲੀਆ ਦੇਵੀ, ਕਾਜੋਲ ਡਿਸੂਜ਼ਾ, ਲਾਵਣਿਆ ਉਪਾਧਿਆਏ, ਸੁਧਾ ਟਿਰਕੀ
ਕਿਊਰੇਟਰ ਦੇ ਮੈਦਾਨ ’ਚ ਆਉਣ ’ਤੇ ਲਾਈ ਪਾਬੰਦੀ ਕਾਰਨ ਸਵਾਲਾਂ ਦੇ ਘੇਰੇ ’ਚ ਪੀ. ਸੀ. ਏ. ਪ੍ਰਧਾਨ
NEXT STORY