ਨਵੀਂ ਦਿੱਲੀ— ਅਖਿਲ ਭਾਰਤ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਨੇ 2019 'ਚ ਹੋਣ ਵਾਲੇ ਫੀਫਾ ਅੰਡਰ-19 ਵਿਸ਼ਵ ਕੱਪ ਦੀ ਮੇਜ਼ਬਾਨੀ 'ਚ ਆਪਣੀ ਦਿਲਚਸਪੀ ਨਾਲ ਵਿਸ਼ਵ ਫੁੱਟਬਾਲ ਸੰਸਥਾ ਨੂੰ ਜਾਣੂ ਕਰਾਇਆ। ਭਾਰਤ ਇਸ ਸਾਲ ਦੇ ਆਖਿਰ 'ਚ ਅੰਡਰ-17 ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਅਤੇ ਏ. ਆਈ. ਐੱਫ. ਐੱਫ. ਦੇ ਪ੍ਰਧਾਨ ਪ੍ਰਫੁੱਲ ਪਟੇਲ ਨੇ ਕਿਹਾ ਕਿ ਭਾਰਤ 'ਚ ਫੁੱਟਬਾਲ ਦੇ ਵਿਕਾਸ ਲਈ ਇਹ ਇਕ ਹੋਰ ਕਦਮ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਫੀਫਾ ਅੰਡਰ-17 ਵਿਸ਼ਵ ਕੱਪ ਦਾ ਇਸ ਸਾਲ ਅਕਤੂਬਰ 'ਚ ਆਯੋਜਨ ਕੀਤਾ ਜਾ ਰਿਹਾ ਹੈ। ਸਾਨੂੰ ਲੱਗਦਾ ਹੈ ਕਿ ਅੰਡਰ-20 ਵਿਸ਼ਵ ਕੱਪ ਦੀ ਮੇਜ਼ਬਾਨੀ ਭਾਰਤ 'ਚ ਫੁੱਟਬਾਲ ਅਭਿਆਨ ਨੂੰ ਬਰਕਰਾਰ ਰੱਖਣ ਦਾ ਸਰਵਸ਼੍ਰੇਸ਼ਠ ਤਰੀਕਾ ਹੋਵੇਗਾ।
ਹਾਲਾਂਕਿ ਇਹ ਪ੍ਰਤੀਯੋਗਿਤਾ ਇਸ ਸਾਲ ਦੇ ਸ਼ੁਰੂ 'ਚ ਏਸ਼ੀਆ 'ਚ ਕੋਰੀਆਈ ਗਣਰਾਜ 'ਚ ਆਯੋਜਿਤ ਕੀਤੀ ਗਈ ਪਰ ਸਾਨੂੰ 2019 'ਚ ਭਾਰਤ 'ਚ ਇਸ ਦੇ ਆਯੋਜਨ ਦੀ ਸੰਭਾਵਨਾ ਨੂੰ ਲੈ ਕੇ ਫੀਫਾ ਨਾਲ ਚਰਚਾ ਕਰਨ 'ਚ ਖੁਸ਼ੀ ਹੋਵੇਗੀ। ਫੀਫਾ ਅੰਡਰ-20 ਵਿਸ਼ਵ ਕੱਪ ਫਾਰਮੈਟ ਵੀ ਅੰਡਰ -17 ਵਿਸ਼ਵ ਕੱਪ ਜਿਹਾ ਹੀ ਹੈ। ਉੁਸ 'ਚ 24 ਟੀਮਾਂ ਹਿੱਸਾ ਲੈਂਦੀਆਂ ਹਨ ਅਤੇ ਮੈਚ 6 ਸਥਾਨਾਂ 'ਤੇ ਖੇਡੇ ਜਾਂਦੇ ਹੈ। ਅੰਡਰ-17 ਵਿਸ਼ਵ ਕੱਪ ਭਾਰਤ 'ਚ 6 ਤੋਂ 28 ਅਕਤੂਬਰ 'ਚ 6 ਸਥਾਨਾਂ 'ਤੇ ਖੇਡਿਆ ਜਾਵੇਗਾ।
ਰਸਲ ਡੋਮਿੰਗੋ ਨੇ ਦੱਖਣੀ ਅਫਰੀਕੀ ਟੀਮ ਦੇ ਕੋਚ ਅਹੁੱਦੇ ਲਈ ਫਿਰ ਤੋਂ ਦਿੱਤੀ ਅਰਜ਼ੀ
NEXT STORY