ਨਵੀਂ ਦਿੱਲੀ— ਸਵੀਡਨ ਪਿਛਲੇ ਵਰਜਨ ਤੋਂ ਗਾਇਬ ਰਹਿਣ ਦੇ ਬਆਦ ਸਟਾਰ ਖਿਡਾਰੀ ਜਲਾਤਾਨ ਇਬਰਾਹਿਮੋਵਿਕ ਦੇ ਬਿਨ੍ਹਾਂ ਫੀਫਾ ਵਿਸ਼ਵ ਕੱਪ 'ਚ ਖੇਡੇ ਜਾਣ ਵਾਲੇ ਆਪਣੇ ਪਹਿਲੇ ਮੁਕਾਬਲੇ 'ਚ ਸੋਮਵਾਰ (ਯਾਨੀ ਅੱਜ) ਨੂੰ ਸਾਊਥ ਕੋਰੀਆ ਦੇ ਖਿਲਾਫ ਨਿਜ਼ਨੀ ਨਾਵਗੋਰਡ ਸਟੇਡੀਅਮ 'ਚ ਕਿਸਮਤ ਅਜਮਾਉਣ ਉਤਰੇਗੀ। ਸਾਊਥ ਕੋਰੀਆ ਵੀ ਇਸ ਮੈਚ 'ਚ ਆਪਣੇ ਕਪਤਾਨ ਦੀ ਸੁੰਗ ਯੁਇੰਗ ਅਤੇ ਸੈਨ ਹੀਯੁੰਗ ਮਿਨ ਦੇ ਦਮ 'ਤੇ ਹੀ ਸਟੀਡਨ ਨੂੰ ਟੱਕਰ ਦੇਣ ਉਤਰੇਗੀ ਅਜਿਹੀ 'ਚ ਦੋਨੋਂ ਟੀਮਾਂ 'ਚੋਂ ਜੇਤੂ ਟੀਮ ਦਾ ਮੁਲਾਂਕਣ ਕਰਨਾ ਮੁਸ਼ਕਲ ਹੈ।
ਸਾਲ 2014 ਵਿਸ਼ਵ ਕੱਪ 'ਚ ਉਤਰੀ ਸਾਊਥ ਕੋਰੀਆ ਦੀ ਟੀਮ ਦਾ ਪ੍ਰਦਰਸ਼ਨ ਚੰਗੀ ਨਹੀਂ ਰਿਹਾ ਅਤੇ ਇਸ ਕਾਰਨ ਉਹ ਗਰੁੱਪ ਪੱਧਰ ਤੋਂ ਅੱਗੇ ਨਹੀਂ ਵਧ ਸਕੀ। ਹਾਲਾਂਕਿ, 2002 'ਚ ਉਹ ਸੈਮੀਫਾਈਨਲ ਤੱਕ ਪਹੁੰਚੀ ਸੀ। ਏਸ਼ੀਆਈ ਦੇਸ਼ਾਂ 'ਚ ਸਾਊਥ ਕੋਰੀਆ ਇਕਮਾਤਰ ਅਜਿਹੀ ਟੀਮ ਹੈ, ਜਿਸ ਨੇ ਵਿਸ਼ਵ ਕੱਪ 'ਚ ਸੈਮੀਫਾਈਨਲ ਤੱਕ ਦਾ ਸਫਰ ਤੈਅ ਕੀਤਾ ਹੈ। ਅਜਿਹੇ 'ਚ ਉਸਦੇ ਪ੍ਰਦਰਸ਼ਨ 'ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਲਾਜਮੀ ਹੈ ਕਿ ਆਪਣੇ ਮਿਡਫੀਲਡਰ ਅਤੇ ਕਪਤਾਨ ਯੂਇੰਗ ਦੇ ਦਮ 'ਤੇ ਉਹ ਸਵੀਡਨ ਨੂੰ ਕਰਾਰੀ ਟੱਕਰ ਦੇਣ ਦੀ ਕੋਸ਼ਿਸ਼ ਕਰੇਗੀ। ਇਸਦੇ ਇਲਾਵਾ, ਫਾਰਵਰਡ ਮਿਨ 'ਤੇ ਵੀ ਟੀਮ ਦਾ ਪ੍ਰਦਰਸ਼ਨ ਬਹੁਤ ਨਿਰਭਰ ਕਰਦਾ ਹੈ।
ਸਵੀਡਨ ਦੇ ਕੋਲ ਚਾਹੇ ਹੀ ਉਸਦੀ ਸਟਾਰ ਖਿਡਾਰੀ ਇਬਰਾਹਿਮੋਵਿਕ ਨਾ ਹੋਵੇ, ਪਰ ਉਸਦੀ ਸਭ ਤੋਂ ਵੱਡੀ ਮਜ਼ਬੂਤੀ ਉਸਦੀ ਏਕਤਾ ਹੈ। ਟੀਮ ਦੇ ਮਹੱਤਵਪੂਰਨ ਖਿਡਾਰੀ ਅਤੇ ਕਪਤਾਨ ਆਂਦ੍ਰੇਸ ਗ੍ਰੈਕਵਿਸਟ ਅਗਵਾਈ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਵਿਕਟਰ ਕਲੈਸਨ ਵੀ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਦੇਣ ਦੀ ਕੋਸ਼ਿਸ਼ ਕਰਨਗੇ। ਸਾਊਥ ਕੋਰੀਆ ਦੇ ਖਿਲਾਫ ਅਜਿਹੇ 'ਚ ਸਵੀਡਨ ਨੂੰ ਜਿੱਤ ਦੀ ਆਸ਼ਾ ਜ਼ਰੂਰ ਹੈ, ਪਰ ਇਹ ਉਸਦੇ ਲਈ ਆਸਾਨ ਨਹੀਂ ਹੋਵੇਗਾ। ਵਿਰੋਧੀ ਟੀਮ ਵੀ ਆਪਣੇ ਪਹਿਲੇ ਮੈਚ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਦੋਨੋਂ ਟੀਮਾਂ ਜਿੱਤ ਦੇ ਨਾਲ ਵਿਸ਼ਵ ਕੱਪ ਦਾ ਆਗਾਜ਼ ਕਰਨ ਦੀ ਪੂਰੀ ਤਿਆਰ 'ਚ ਹਨ ਅਤੇ ਇਸ ਲਈ, ਇਹ ਮੈਚ ਨੋਵਗੋਰੋਡ ਸਟੇਡੀਅਮ 'ਚ ਆਉਣ ਨਾਲੇ ਪ੍ਰਸ਼ੰਸਕਾਂ ਦੇ ਲਈ ਰੁਮਾਂਚਕ ਰਹੇਗਾ।
ਸਾਊਥ ਕੋਰੀਆ ਦੇ ਅਹਿਮ ਖਿਡਾਰੀ ਸੋਨ ਨੇ ਇਕ ਬਿਆਨ 'ਚ ਕਿਹਾ, ' ਲੋਕ ਜਦੋਂ ਮੇਰੇ ਬਾਰੇ 'ਚ ਚੰਗੀਆਂ ਗੱਲਾਂ ਕਹਿੰਦੇ ਹਨ,ਤਾਂ ਮੈਨੂੰ ਬਹੁਤ ਚੰਗਾ ਮਹਿਸੂਸ ਹੁੰਦਾ ਹੈ। ਹਾਲਾਂਕਿ , ਮੈਂ ਪਿਚ 'ਤੇ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦਾ ਹਾਂ ਇਹ ਮੇਰੇ ਲਈ ਬਹੁਤ ਮਹੱਤਵਪੂਰਨ ਹੈ। ਮੈਂ ਜਾਣਦਾ ਹਾਂ ਕਿ ਕੋਈ ਲੋਕਾਂ ਦੀਆਂ ਉਮੀਦਾਂ ਮੇਰੇ ਨਾਲ ਜੁੜੀਆਂ ਹੋਈਆਂ ਹਨ ਅਤੇ ਇਸੇ ਲਈ, ਮੈਂ ਖੁਦ 'ਤੇ ਅਧਿਕ ਜ਼ਿੰਮੇਦਾਰੀ ਮਹਿਸੂਸ ਕਰਦਾ ਹਾਂ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 5-30 ਵਜੇ ਖੇਡਿਆ ਜਾਵੇਗਾ।
FIFA World Cup 2018 :ਸਟੇਡੀਅਮ 'ਚ ਸਿਗਾਰ ਪੀਂਦੇ ਨਜ਼ਰ ਆਏ ਡਿਏਗੋ ਮਾਰਾਡੋਨਾ, ਫਿਰ ਮੰਗੀ ਮਾਫੀ
NEXT STORY