ਮਾਸਕੋ— ਅਰਜਨਟੀਨਾ ਦੇ ਮਹਾਨ ਫੁੱਟਬਾਲਰ ਡਿਏਗੋ ਮਾਰਾਡੋਨਾ ਦੀ ਮੰਗਲਵਾਰ ਨੂੰ ਨਾਈਜੀਰੀਆ ਦੇ ਨਾਲ ਦੇਸ਼ ਦੇ ਅਹਿਮ ਮੁਕਾਬਲੇ ਦੇ ਦੌਰਾਨ ਤਬੀਅਤ ਖਰਾਬ ਦਿਸ ਰਹੀ ਸੀ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਦਰੁਸਤ ਹਨ। ਮੰਗਲਵਾਰ ਨੂੰ ਗਰੁੱਪ ਡੀ ਦੇ ਇਕ ਅਹਿਮ ਮੈਚ 'ਚ ਅਰਜਨਟੀਨਾ ਨੇ ਨਾਈਜੀਰੀਆ ਨੂੰ 2-1 ਨਾਲ ਹਰਾ ਕੇ ਅੰਤਿਮ 16 'ਚ ਜਗ੍ਹਾ ਬਣਾਈ।
ਇਸ ਦੌਰਾਨ ਵੀ.ਆਈ.ਪੀ. ਬਾਕਸ 'ਚ ਬੈਠੇ ਮਾਰਾਡੋਨਾ ਕਾਫੀ ਭਾਵੁਕ ਦਿਸ ਰਹੇ ਸਨ ਅਤੇ ਉਨ੍ਹਾਂ ਦੀ ਤਬੀਅਤ ਵੀ ਥੋੜ੍ਹੀ ਠੀਕ ਨਹੀਂ ਲਗ ਰਹੀ ਸੀ। ਮਾਰਾਡੋਨਾ ਨੇ ਕਿਹਾ, ''ਨਾਈਜੀਰੀਆ ਦੇ ਖਿਲਾਫ ਮੈਚ ਦੇ ਹਾਫ ਟਾਈਮ 'ਚ ਮੇਰੀ ਗਰਦਨ 'ਚ ਕਾਫੀ ਦਰਦ ਸੀ ਅਤੇ ਮੇਰਾ ਬਲੱਡ ਪ੍ਰੈਸ਼ਰ ਕਾਫੀ ਡਿੱਗ ਗਿਆ ਸੀ। ਮੈਂ ਡਾਕਟਰ ਤੋਂ ਜਾਂਚ ਕਰਾਈ ਅਤੇ ਉਨ੍ਹਾਂ ਮੈਨੂੰ ਸੈਕੰਡ ਹਾਫ ਤੋਂ ਪਹਿਲਾਂ ਘਰ ਪਰਤਨ ਦੀ ਸਲਾਹ ਦਿੱਤੀ ਪਰ ਮੈਂ ਰੁਕਣਾ ਚਾਹੁੰਦਾ ਸੀ ਕਿਉਂਕਿ ਸਾਡੇ ਲਈ ਸਭ ਕੁਝ ਦਾਅ 'ਤੇ ਸੀ। ਮੈਂ ਕਿਵੇਂ ਜਾ ਸਕਦਾ ਸੀ?
ਆਇਰਲੈਂਡ ਕ੍ਰਿਕਟ ਮੈਚ ਦੀਆਂ ਇਨ੍ਹਾਂ ਦਿਲਚਸਪ ਗੱਲਾਂ ਤੋਂ ਜੇਕਰ ਤੁਸੀਂ ਹੋ ਅਣਜਾਨ ਤਾਂ ਪੜ੍ਹੋ ਪੂਰੀ ਖਬਰ
NEXT STORY