ਨਵੀਂ ਦਿੱਲੀ—ਵਿਰਾਟ ਦੀ ਸੇਨਾ ਬ੍ਰਿਟੇਨ ਦੇ ਆਪਣੇ ਲੰਬੇ ਦੌਰੇ ਦੀ ਸ਼ੁਰੂਆਤ ਅੱਜ ਆਇਰਲੈਂਡ ਦੇ ਖਿਲਾਫ ਦੋ ਟੀ-20 ਮੈਚਾਂ ਦੀ ਸੀਰੀਜ਼ ਨਾਲ ਕਰੇਗੀ। ਇਸ ਮੈਚ ਨਾਲ ਟੀਮ ਇੰਡੀਆ ਇੰਗਲੈਂਡ ਦੌਰੇ ਦੀ ਤਿਆਰੀ ਵੀ ਕਰੇਗੀ ਜੋ ਇਸ ਸੀਜ਼ਨ ਦੇ ਬਾਅਦ ਸ਼ੁਰੂ ਹੋਵੇਗਾ, ਟੀਮ ਇੰਡੀਆ 9 ਸਾਲ ਬਾਅਦ ਟੀ-20 ਮੁਕਾਬਲੇ 'ਚ ਆਇਰਲੈਂਡ ਨਾਲ ਖੇਡੇਗੀ। ਇਨ੍ਹਾਂ ਦੋਨਾਂ ਦੇ ਵਿਚਕਾਰ ਇਕਮਾਤਰ ਟੀ-20 ਮੈਚ 2009 ਵਰਲਡ ਕੱਪ 'ਚ ਇੰਗਲੈਂਡ 'ਚ ਖੇਡਿਆ ਗਿਆ ਸੀ। ਟੀਮ ਇੰਡੀਆ ਨੇ ਇਹ ਮੈਚ ਅੱਠ ਵਿਕਟਾਂ ਨਾਲ ਜਿੱਤਿਆ ਸੀ। ਇਸ 'ਚ ਰੋਹਿਤ ਸ਼ਰਮਾ ਨੇ ਅਜੇਤੂ ਅਰਧਸੈਂਕੜਾ ਪਾਰੀ ਖੇਡੀ ਸੀ, ਧੋਨੀ ਅਤੇ ਰੈਨਾ ਵੀ ਉਸ ਟੀਮ ਦਾ ਹਿੱਸਾ ਸਨ, ਕੁਲ ਮਿਲਾ ਕੇ ਦੋਨਾਂ ਨੇ ਚਾਰ ਮੈਚ ਖੇਡੇ ਹਨ। ਜਿਸ 'ਚ ਤਿੰਨ ਵਨਡੇ ਹਨ।
1. ਆਇਰਲੈਂਡ 'ਚ ਪਹਿਲੀ ਬਾਰ ਕ੍ਰਿਕਟ ਸਾਲ 1792 'ਚ ਖੇਡਿਆ ਗਿਆ, ਇੰਗਲੈਂਡ ਨੇ ਕਰੀਬ 250 ਸਾਲ ਪਹਿਲਾਂ ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ।
2. ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਫੁੱਟਬਾਲ ਅਤੇ ਹੁਰਲਿੰਗ ਆਇਰਲੈਂਡ ਦੇ ਸਭ ਤੋਂ ਮਸ਼ਹੂਰ ਖੇਡ ਹਨ, ਪਰ 1850 'ਚ ਇਕ ਅਜਿਹਾ ਦੌਰ ਵੀ ਆਇਆ ਸੀ ਜਦੋਂ ਆਇਰਲੈਂਡ 'ਚ ਲੋਕ ਖਾਲੀ ਸਮੇਂ 'ਚ ਕ੍ਰਿਕਟ ਖੇਡਣਾ ਪਸੰਦ ਕਰਦੇ ਸਨ।
3. ਆਇਰਲੈਂਡ ਕ੍ਰਿਕਟ ਟੀਮ ਦੇ ਜ਼ਿਆਦਾਤਰ ਖਿਡਾਰੀ ਇੰਗਲੈਂਡ ਕਾਉਂਟੀ 'ਚ ਖੇਡਦੇ ਹਨ।
4 ਆਇਰਲੈਂਡ ਨੂੰ ਇਸੇ ਸਾਲ ਟੈਸਟ ਟੀਮ ਦਾ ਦਰਜਾ ਮਿਲਿਆ, ਆਇਰਲੈਂਡ ਨੇ ਪਾਕਿਸਤਾਨ ਦੇ ਖਿਲਾਫ ਆਪਣਾ ਪਹਿਲਾਂ ਟੈਸਟ ਮੈਚ ਕਈ 2018 'ਚ ਖੇਡਿਆ।
5. ਓ-ਬ੍ਰਿਆਨ ਭਾਈ ਕੇਵਿਨ ਅਤੇ ਨੀਲ ਆਇਰਲੈਂਡ ਦੇ ਲਈ ਖੇਡ ਚੁੱਕੇ ਹਨ, ਜਦਕਿ ਇਸੋਬੇਲ ਅਤੇ ਸੇਸੀਲਿਆ ਦੋ ਭੈਣਾਂ ਆਇਰਲੈਂਡ ਮਹਿਲਾ ਟੀਮ ਦੇ ਲਈ ਖੇਡਣੀ ਹੈ।
6. ਐਡ ਜੋਇਸ ਦਾ ਨਾਮ ਆਇਰਲੈਂਡ ਦੇ ਦਿੱਗਜ਼ ਕ੍ਰਿਕਟਰਜ਼ 'ਚ ਸ਼ਾਮਲ ਹਨ, ਪਰ 2006 'ਚ ਜੋਇਸ ਇੰਗਲੈਂਡ ਦੀ ਅਸ਼ੇਜ ਟੀਮ 'ਚ ਵੀ ਸ਼ਾਮਲ ਸੀ।
7. ਆਇਰਲੈਂਡ ਦੀ ਸਭ ਤੋਂ ਯਾਦਗਾਰ ਜਿੱਤ 2011 ਵਰਲਡ ਕੱਪ 'ਚ ਇੰਗਲੈਂਡ ਦੇ ਖਿਲਾਫ ਸੀ, ਬੈਂਗਲੁਰੂ 'ਚ ਹੋਏ ਮੈਚ ਦੇ ਕੇਵਿਨ ਓ ਬ੍ਰਾਇਨ ਨੇ ਵਰਲਡ ਕੱਪ ਦਾ ਸਭ ਤੋਂ ਤੇਜ਼ ਸੈਂਕੜਾ ਲਗਾਇਆ ਸੀ।
8.ਆਇਰਲੈਂਡ ਦੇ ਸਾਬਕਾ ਕਪਤਾਨ ਵਿਲੀਅਮ ਪੋਟਰਫੀਲਡ ਨੇ ਆਪਣੀ ਟੀਮ ਨੂੰ ਅੰਡਰ-13 ਨਾਲ ਕਈ ਮੈਚ ਜਿਤਾਏ ਹਨ।
9. ਪਿੱਛਲੇ ਕੁਝ ਸਮੇਂ 'ਚ ਵਰਲਡ ਕ੍ਰਿਕਟ 'ਚ ਆਇਰਲੈਂਡ ਟੀਮ ਦੀ ਲੋਕਪ੍ਰਿਯਤਾ ਬਹੁਤ ਘੱਟ ਹੋਈ ਹੈ, ਹਾਲਾਂਕਿ ਬੰਗਲਾਦੇਸ਼ ਅਜਿਹਾ ਦੇਸ਼ ਹੈ ਜਿੱਥੇ ਇਸ ਟੀਮ ਨੂੰ ਪਸੰਦ ਕੀਤਾ ਜਾਂਦਾ ਹੈ।
10. ਆਇਰਲੈਂਡ ਕ੍ਰਿਕਟ ਟੀਮ ਫੈਨਜ਼ ਨੂੰ 'ਬਲਾਨਰੀ ਆਰਮੀ' ਦੇ ਨਾਮ ਨਾਲ ਜਾਣਿਆ ਜਾਂਦਾ ਹੈ. 2007 ਵਰਲਡ ਕੱਪ ਦੇ ਦੌਰਾਨ ਆਇਰਲੈਂਡ ਦੇ ਫੈਨਜ਼ ਵੱਡੀ ਸੰਖਿਆ 'ਚ ਕੈਰੀਬਿਅਨ ਆਈਲੈਂਡ ਪਹੁੰਚੇ ਸਨ ਉਦੋਂ ਤੋ ਬਲਾਨਰੀ ਅਰਮੀ ਦੇ ਨਾਮ ਤੋਂ ਮਸ਼ਹੂਰ ਹੋ ਗਏ।
ਮੇਸੀ ਨੇ ਦਾਗਿਆ ਟੂਰਨਾਮੈਂਟ ਦਾ 100ਵਾਂ ਗੋਲ
NEXT STORY