ਸਮਾਰਾ : ਕੋਸਟਾ ਰਿਕਾ ਦੀ ਟੀਮ ਨੇ ਐਤਵਾਰ ਨੂੰ ਫੀਫਾ ਵਿਸ਼ਵ ਕੱਪ ਗਰੁਪ ਈ. 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਸਰਬੀਆ ਵਿਰੁੱਧ ਕੀਤੀ। ਜਿਸ 'ਚ ਸਰਬੀਆ ਟੀਮ ਨੇ ਕੋਸਟਾ ਰਿਕਾ ਨੂੰ 1-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ 'ਚ ਆਪਣੀ ਪਹਿਲੀ ਜਿੱਤ ਦਰਜ ਕੀਤੀ।

ਦੱਸ ਦਈਏ ਕਿ ਪਹਿਲੇ 30 ਮਿੰਟ ਦੇ ਖੇਡ 'ਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਕੋਸਟਾ ਰਿਕਾ ਅਤੇ ਸਰਬੀਆ ਦੋਵੇਂ ਟੀਮਾਂ ਦੇ ਖਿਡਾਰੀਆਂ ਨੇ ਬਿਹਤਰੀਨ ਖੇਡ ਦਿਖਾਇਆ।

ਇਸ ਤੋਂ ਬਾਅਦ ਸਰਬੀਆ ਨੂੰ ਫ੍ਰੀ ਕਿਕ ਦਾ ਮੌਕਾ ਵੀ ਮਿਲਿਆ। ਲੈਜ਼ਿਓ ਨੇ ਕ੍ਰਾਸ ਲਿਆ ਪਰ ਕੋਸਟਾ ਰਿਕਾ ਦੇ ਗੋਲ ਕੀਪਰ ਨਵਾਸ ਨੇ ਛਲਾਂਗ ਲਗਾ ਕੇ ਸ਼ਾਟ ਨੂੰ ਰੋਕ ਦਿੱਤਾ।

ਫਰਸਟ ਆਫ ਪੂਰ ਹੋਣ ਤੱਕ ਕੋਈ ਵੀ ਟੀਮ ਗੋਲ ਨਾ ਕਰ ਸਕੀ। 44ਵੇਂ ਮਿੰਟ 'ਚ ਕੋਸਟਾ ਰਿਕਾ ਅਤੇ 44ਵੇਂ ਮਿੰਟ 'ਚ ਸਰਬੀਆ ਵਲੋਂ ਗੋਲ ਕਰਨ ਦਾ ਮੌਕਾ ਬਣਿਆ ਪਰ ਇਨ੍ਹਾਂ ਮੋਕਿਆ ਨੂੰ ਗੋਲ ਦੇ ਰੂਪ 'ਚ ਕਈ ਵੀ ਟੀਮ ਨਾ ਬਦਲ ਸਕੀ।

ਇਸ ਦੌਰਾਨ ਸਰਬੀਆ ਵਲੋਂ 56ਵੇਂ ਮਿੰਟ 'ਚ ਅਲੈਕਜ਼ੇਂਡਰ ਕੋਲਾਰੋਵ ਨੇ ਫ੍ਰੀ ਕਿਕ 'ਤੇ ਗੋਲ ਕਰ ਕੇ ਆਪਣੀ ਟੀਮ ਨੂੰ ਇਕ ਗੋਲ ਦੀ ਬਡ਼੍ਹਤ ਦਿਵਾ ਦਿੱਤੀ।

ਇਸ ਤੋਂ ਬਾਅਦ ਕੋਸਟਾ ਰਿਕਾ ਨੇ ਮੈਚ ਨੂੰ ਬਰਾਬਰ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਰਬੀਆ ਦੀ ਡਿਫੈਂਸ ਦੇ ਅੱਗੇ ਉਨ੍ਹਾਂ ਦੀ ਇਕ ਨਾ ਚਲੀ ਅਤੇ ਮੈਚ 1-0 ਨਾਲ ਸਰਬੀਆ ਨੇ ਆਪਣੇ ਨਾਮ ਕਰ ਲਿਆ।

ਦੱਸ ਦਈਏ ਕਿ ਕੋਸਟਾ ਰਿਕਾ ਅਾਪਣੇ ਅਗਲੇ ਮੁਕਾਬਲੇ 'ਚ ਬ੍ਰਾਜ਼ੀਲ ਖਿਲਾਫ ਸ਼ੁੱਕਰਵਾਰ ਨੂੰ ਭਿਡ਼ੇਗੀ। ਉਥੇ ਹੀ ਸਰਬੀਆ ਟੀਮ ਉਸੇ ਦਿਨ ਸਵੀਜ਼ਰਲੈਂਡ ਖਿਲਾਫ ਆਪਣਾ ਅਗਲਾ ਮੁਕਾਬਲਾ ਖੇਡੇਗੀ।
WWE 'ਤੇ ਵੀ ਚੜ੍ਹਿਆ ਫੀਫਾ ਵਿਸ਼ਵ ਕੱਪ ਦਾ ਬੁਖਾਰ, ਦੇਖੋ ਵੀਡੀਓ
NEXT STORY