ਪੈਰਿਸ : ਵਿਸ਼ਵ ਕੱਪ ਜੇਤੂ ਫ੍ਰਾਂਸ ਦੇ ਕਾਇਲਿਆਨ ਐੱਮਬਾਪੇ, ਐਂਟੋਨੀ ਗ੍ਰਿਜਮੈਨ ਅਤੇ ਰਫੇਲ ਵਰਾਨੇ ਨੂੰ ਕ੍ਰਿਸਟਿਆਨੋ ਰੋਨਾਲਡੋ ਅਤੇ ਲਿਓਨੇਲ ਮੈਸੀ ਦੇ ਨਾਲ ਉਨ੍ਹਾਂ 10 ਖਿਡਾਰੀਆਂ ਦੀ ਸੂਚੀ 'ਚ ਜਗ੍ਹਾ ਮਿਲੀ ਹੈ ਜੋ ਫੀਫਾ ਦੇ ਸਾਲ ਦੇ ਸਰਵਸ਼੍ਰੇਸ਼ਠ ਖਿਡਾਰੀ ਦੇ ਪੁਰਸਕਾਰ ਦੀ ਦੌੜ 'ਚ ਸ਼ਾਮਲ ਹਨ। ਇਸ ਸੂਚੀ 'ਚ ਕ੍ਰੋਏਸ਼ੀਆ ਨੂੰ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਲੁਕਾ ਮੋਡ੍ਰਿਚ ਦਾ ਵੀ ਨਾਂ ਹੈ ਜਿਸ ਨੂੰ ਰੂਸ 'ਚ ਹੋਏ ਟੂਰਨਾਮੈਂਟ ਦਾ ਸਰਵਸ਼੍ਰੇਸ਼ਠ ਖਿਡਾਰੀ ਚੁਣਿਆ ਗਿਆ ਸੀ। ਉਸ ਪੁਰਸਕਾਰ ਦੀ ਦੌੜ 'ਚ ਬੈਲਜੀਅਮ ਦੇ ਐਡੇਨ ਹੇਜਾਰਡ ਅਤੇ ਕੇਵਿਨ ਡਿ ਬਰੁਏਨ ਦੇ ਨਾਲ ਇੰਗਲੈਂਡ ਕਪਤਾਨ ਹੈਰੀ ਕੇਨ ਅਤੇ ਮਿਸਰ ਦੇ ਮੁਹੰਮਦ ਸਲਾਹ ਵੀ ਸ਼ਾਮਲ ਹਨ। ਇਸ ਸੂਚੀ 'ਚ ਬ੍ਰਾਜ਼ੀਲ ਦੇ ਫਾਰਵਰਡ ਨੇਮਾਰ ਨੂੰ ਜਗ੍ਹਾ ਨਹੀਂ ਮਿਲੀ ਜਿਸਦੀ ਟੀਮ ਵਿਸ਼ਵ ਕੱਪ ਦੇ ਕੁਆਰਟਰ-ਫਾਈਨਲ 'ਚ ਬੈਲਜੀਅਮ ਤੋਂ 1-2 ਨਾਲ ਹਾਰ ਗਈ ਸੀ।

ਸਰਵਸ਼੍ਰੇਸ਼ਠ ਕੋਚ ਦੇ ਪੁਰਸਕਾਰ ਦੀ ਸੂਚੀ 'ਚ ਵਿਸ਼ਵ ਕੱਪ ਉਪ-ਜੇਤੂ ਕ੍ਰੋਏਸ਼ੀਆ ਦੇ ਕੋਚ ਜਲਾਟਕੋ ਡੇਲਿਚ ਅਤੇ ਸੈਮੀਫਾਈਨਲ 'ਚ ਪਹੁੰਚਣ ਵਾਲੇ ਇੰਗਲੈਂਡ ਅਤੇ ਬੈਲਜੀਅਮ ਦੇ ਕੋਚ ਕ੍ਰਮ : ਗੈਰੇਥ ਸਾਊਥਗੇਟ ਅਤੇ ਰੋਬਰਟੋ ਮਾਰਟਿਨੇਜ ਵੀ ਸ਼ਾਮਲ ਹਨ। ਮਹਿਲਾਵਾਂ 'ਚ ਸਰਵਸ਼੍ਰੇਸ਼ਠ ਖਿਡਾਰੀ ਦੀ ਦੌੜ 'ਚ ਚੈਂਪੀਅਨਸ ਲੀਗ ਜੇਤੂ ਲਿਓਨ ਟੀਮ ਦੀ 6 ਖਿਡਾਰਨਾ ਹਨ ਜਿਸ 'ਚ ਨਾਰਵੇ ਦੀ ਫਾਰਵਰਡ ਅਦਾ ਹੇਗੇਬੇਰਗ ਵੀ ਸ਼ਾਮਲ ਹੈ। ਅਦਾ ਦੇ 15 ਗੋਲ ਦੇ ਕਾਰਨ ਟੀਮ ਨੇ ਰਿਕਾਰਡ ਪੰਜਵਾਂ ਯੂਰੋਪੀਏ ਖਿਤਾਬ ਆਪਣੇ ਨਾਂ ਕੀਤਾ। ਲਿਓਨ ਦੇ ਕੋਚ ਰੇਨਾਲਡ ਪੈਡ੍ਰੋਸ ਸਰਵਸ਼੍ਰੇਸ਼ਠ ਮਹਿਲਾ ਕੋਚ ਦੇ 10 ਦਾਅਵੇਦਾਰਾਂ ਦੀ ਸੂਚੀ 'ਚ ਸ਼ਾਮਲ ਹਨ।

BCCI ਦਾ ਫਰਮਾਨ : ਪਤਨੀਆਂ ਤੋਂ ਮਹੀਨੇ ਭਰ ਲਈ ਦੂਰੀ ਬਣਾਉਣ ਕ੍ਰਿਕਟਰ
NEXT STORY