ਨਵੀਂ ਦਿੱਲੀ : ਭਾਰਤੀ ਕ੍ਰਿਕਟ ਜਗਤ ਨੂੰ ਸ਼ਰਮਸਾਰ ਕਰਨ ਵਾਲੀ ਇਕ ਵੀਡੀਓ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਸੂਬਾ ਕ੍ਰਿਕਟ ਸਣੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) 'ਤੇ ਵੀ ਸਵਾਲ ਖੜੇ ਕਰ ਦਿੱਤੇ ਹਨ। ਦਰਅਸਲ ਐਤਵਾਰ ਨੂੰ ਦਿੱਲੀ ਅਤੇ ਜ਼ਿਲਾ ਕ੍ਰਿਕਟ ਸੰਘ ਦੀ ਏ. ਜੀ. ਐੱਮ. ਹੋਈ, ਜਿਸ ਵਿਚ ਅਹੁਦੇਦਾਰ ਆਪਸ 'ਚ ਹੀ ਭਿੜ ਗਏ। ਅਹੁਦੇਦਾਰ ਵਿਚਾਲੇ ਰੱਜ ਕੇ ਲੱਤਾਂ-ਮੁੱਕੇ ਵੀ ਚੱਲੇ। ਮੰਚ 'ਤੇ ਅਹੁਦੇਦਾਰਾਂ ਨੇ ਇਕ ਦੂਜੇ ਨੂੰ ਜ਼ੋਰਦਾਰ ਧੱਕਾ ਵੀ ਦਿੱਤਾ ਅਤੇ ਇਕ-ਦੂਜੇ ਨੂੰ ਗਾਲਾਂ ਵੀ ਕੱਢੀਆਂ। ਇਸ ਮੀਟਿੰਗ ਦੀ ਇਹ ਵੀਡੀਓ ਜਿਵੇਂ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ, ਹਰ ਪਾਸੇ ਸਾਰੇ ਕ੍ਰਿਕਟ ਸੰਘ ਦੀ ਕਾਰਜਪ੍ਰਣਾਲੀ ਸਣੇ ਬੀ. ਸੀ. ਸੀ. ਆਈ. 'ਤੇ ਵੀ ਸਵਾਲ ਉੱਠਣ ਲੱਗੇ।
ਲੋਕ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨਾਲ ਮੀਟਿੰਗ ਵਿਚ ਮਾਹੌਲ ਵਿਗਾੜਨ ਵਾਲੇ ਅਹੁਦੇਦਾਰਾਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਕ੍ਰਿਕਟ ਅਤੇ ਉਸ ਦੀ ਕਾਰਜਪ੍ਰਣਾਲੀ ਦੇ ਅਕਸ ਨੂੰ ਲੈ ਕੇ ਗੰਭੀਰ ਰਹਿਣ ਵਾਲੇ ਗਾਂਗੁਲੀ ਇਸ ਮਾਮਲੇ 'ਤੇ ਵੱਡੀ ਕਾਰਵਾਈ ਕਰ ਸਕਦੇ ਹਨ। ਮੀਡੀਆ ਰਿਪੋਰਟਸ ਮੁਤਾਬਕ ਜੁਆਈਂਟ ਸਕੱਤਰ ਰਾਜਨ ਮਨਚੰਦਾ ਦੇ ਨਾਲ ਏਪੈਕਸ ਕਾਊਂਸਿਲ ਦੇ ਮੈਂਬਰਾਂ ਨੇ ਧੱਕਾ-ਮੁੱਕੇ ਕੀਤੇ। ਦਰਅਸਲ, ਮੀਟਿੰਗ ਵਿਚ ਕੁਝ ਏਜੰਡੇ ਲਾਗੂ ਕੀਤੇ ਗਏ। ਅਸਿਹਮਤੀ ਦੇ ਬਾਵਜੂਦ ਇਨ੍ਹਾਂ ਨੂੰ ਲਾਗੂ ਕਰਨ ਦੀ ਵਜ੍ਹਾ ਤੋਂ ਮਾਹੌਲ ਵਿਗੜ ਗਿਆ। ਇਸ ਵਿਚਾਲੇ ਰਿਟਾ. ਜਸਟਿਸ ਦੀਪਕ ਵਰਮਾ ਨੂੰ ਡੀ. ਡੀ. ਸੀ. ਏ. ਦਾ ਨਵਾਂ ਲੋਕਪਾਲ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫੈਸਲਾ ਲਿਆ ਗਿਆ ਨਵੇਂ ਪ੍ਰਧਾਨ ਅਹੁਦੇ ਲਈ ਚੋਣਾਂ 13 ਜਨਵਰੀ ਨੂੰ ਹੋਣਗੀਆਂ।
ਕਨੇਰੀਆ ਦੇ ਮਾਮਲੇ 'ਚ ਇੰਜ਼ਮਾਮ ਦਾ ਬਿਆਨ, ਕਿਹਾ- ਅਸੀਂ ਆਪਣੇ ਦਿਲ 'ਚ ਹਰ ਕਿਸੇ ਨੂੰ ਦਿੰਦੇ ਹਾਂ ਜਗ੍ਹਾ
NEXT STORY