ਨਵੀਂ ਦਿੱਲੀ : ਭਾਰਤ 6 ਤੋਂ 15 ਜੂਨ ਤੱਕ ਭੁਵਨੇਸ਼ਵਰ ਵਿਚ ਹੋਣ ਵਾਲੇ ਕੌਮਾਂਤਰੀ ਹਾਕੀ ਮਹਾਸੰਘ ਸੀਰੀਜ਼ ਫਾਈਨਲਜ਼ ਵਿਚ ਹੇਠਲੀ ਰੈਂਕਿੰਗ 'ਤੇ ਕਾਬਿਜ਼ ਰੂਸ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ ਜੋ ਇਕ ਓਲੰਪਿਕ ਕੁਆਲੀਫਾਇਰ ਵੀ ਹੈ। ਵਿਸ਼ਵ ਰੈਂਕਿੰਗ ਵਿਚ 5ਵੇਂ ਸਥਾਨ 'ਤੇ ਕਾਬਿਜ਼ ਭਾਰਤੀ ਟੀਮ ਸ਼ੁਰੂਆਤੀ ਦਿਨ ਦੇ ਆਖਰ ਵਿਚ 22ਵੇਂ ਨੰਬਰ ਦੀ ਟੀਮ ਰੂਸ ਨਾਲ ਭਿੜੇਗਾ। ਇਸੇ ਦਿਨ ਦੱਖਣੀ ਅਫਰੀਕਾ ਅਤੇ ਅਮਰੀਕਾ, ਪੋਲੈਂਡ ਅਤੇ ਉਜ਼ਬੇਕਿਸਤਾਨ ਵਿਚਾਲੇ ਮੈਚ ਵੀ ਹੋਣਗੇ। ਭਾਰਤੀ ਟੀਮ ਪੂਲ-ਏ ਵਿਚ ਪੋਲੈਂਡ (21ਵੀਂ ਰੈਂਕਿੰਗ), ਰੂਸ ਅਤੇ ਉਜ਼ਬੇਕਿਸਤਾਨ (43ਵੀਂ ਰੈਂਕਿੰਗ) ਦੇ ਨਾਲ (25ਵੀਂ) ਅਤੇ ਮੈਕਸਿਕੋ (39ਵੀਂ) ਦੀਆਂ ਟੀਮਾਂ ਸ਼ਾਮਲ ਹੈ। ਰੂਸ ਤੋਂ ਬਾਅਦ ਭਾਰਤ ਦਾ ਸਾਹਮਣਾ ਬਚੇ ਹੋਏ ਪੂਲ ਮੈਚਾਂ ਵਿਚ 7 ਜੂਨ ਨੂੰ ਪੋਲੈਂਡ ਨਾਲ ਜਦਕਿ 10 ਜੂਨ ਨੂੰ ਉਜ਼ਬੇਕਿਸਤਾਨ ਨਾਲ ਹੋਵੇਗਾ। ਰੂਸ ਤੋਂ ਬਾਅਦ ਭਾਰਤ ਦਾ ਸਾਹਮਣਾ ਬਚੇ ਹੋਏ ਪੂਲ ਮੈਚਾਂ ਵਿਚ 7 ਜੂਨ ਨੂੰ ਪੋਲੈਂਡ ਨਾਲ ਜਦਕਿ 10 ਜੂਨ ਨੂੰ ਉਜਬੇਕਿਸਤਾਨ ਨਾਲ ਹੋਵੇਗਾ।
ਟੂਰਨਾਮੈਂਟ ਦਾ ਫਾਈਨਲ 15 ਜੂਨ ਨੂੰ ਕਲਿੰਗ ਸਟੇਡੀਅਮ ਵਿਚ ਖੇਡਿਆ ਜਾਵੇਗਾ। ਇਹ ਟੂਰਨਾਮੈਂਟ ਭਾਰਤੀ ਪੂਰਸ਼ ਟੀਮ ਦੇ ਨਵੇਂ ਮੁੱਖ ਕੋਚ ਗ੍ਰਾਹਮ ਰੈਡ ਦੀ ਪਹਿਲੀ ਵੱਡੀ ਪ੍ਰਤੀਯੋਗਿਤਾ ਹੋਵੇਗੀ। ਇਸ ਵਿਚਾਲੇ 2020 ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰਨ ਵਲ ਕਦਮ ਵਧਾਉਂਦਿਆਂ ਭਾਰਤੀ ਮਹਿਲਾ ਹਾਕੀ ਟੀਮ ਵੀ 15 ਜੂਨ ਤੱਕ ਜਾਪਾਨ ਦੇ ਹਿਰੋਸ਼ਿਮਾ ਵਿਚ ਐੱਫ. ਆਈ. ਐੱਚ. ਸੀਰੀਜ਼ ਫਾਈਨਲਜ਼ ਪ੍ਰਤੀਯੋਗਿਤਾ ਵਿਚ ਹਿੱਸਾ ਲਵੇਗੀ। ਭਾਰਤੀ ਮਹਿਲਾ ਟੀਮ ਪੂਲ-ਏ ਵਿਚ ਪੋਲੈਂਡ (23), ਫਿਜੀ ਅਤੇ ਉਰੂਗਵੇ (24) ਦੇ ਨਾਲ ਹੈ ਜਦਕਿ ਪੂਲ ਬੀ ਵਿਚ ਮੇਜ਼ਬਾਨ ਜਾਪਾਨ (14), ਚਿਲੀ (16), ਰੂਸ (25) ਅਤੇ ਮੈਕਸਿਕੋ (29) ਸ਼ਾਮਲ ਹੈ। ਭਾਰਤੀ ਮਹਿਲਾ ਟੀਮ 15 ਜੂਨ ਨੂੰ ਉਰੂਗਵੇ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਜਿਸ ਤੋਂ ਬਾਅਦ 16 ਜੂਨ ਨੂੰ ਪੋਲੈਂਡ ਅਤੇ 18 ਜੂਨ ਨੂੰ ਫਿਜੀ ਨਾਲ ਭਿੜੇਗੀ।
ਕਵਿੰਦਰ ਬਿਸ਼ਟ ਅਤੇ ਤਿੰਨ ਹੋਰ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ 'ਚ
NEXT STORY