ਸਪੋਰਟਸ ਡੈਸਕ- ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸੱਟ ਦਾ ਸ਼ਿਕਾਰ ਹੋਣ ਦੇ ਚਲਦੇ ਚੈਂਪੀਅਨਜ਼ ਟਰਾਫੀ 'ਚ ਭਾਰਤੀ ਟੀਮ ਦਾ ਹਿੱਸਾ ਨਹੀਂ ਹਨ। ਬੁਮਰਾਹ ਨੂੰ ਇਸ ਸਾਲ ਜਨਵਰੀ 'ਚ ਆਸਟ੍ਰੇਲੀਆ ਖਿਲਾਫ ਸਿਡਨੀ ਟੈਸਟ ਦੇ ਦੌਰਾਨ ਪਿੱਠ ਦੀ ਮਾਸਪੇਸ਼ੀਆਂ 'ਚ ਖਿੱਚਾਅ ਆ ਗਿਆ ਸੀ।
ਇਹ ਵੀ ਪੜ੍ਹੋ : Champions Trophy ਵਿਚਾਲੇ ਵੱਡਾ ਝਟਕਾ! ਸੰਨਿਆਸ ਲੈ ਕੇ ਦੇਸ਼ ਛੱਡਣ ਦੀ ਤਿਆਰੀ 'ਚ ਇਹ ਧਾਕੜ ਖਿਡਾਰੀ
ਸਿਡਨੀ ਟੈਸਟ ਦੌਰਾਨ ਹੀ ਜਸਪ੍ਰੀਤ ਬੁਮਰਾਹ ਦੀ ਆਸਟ੍ਰੇਲੀਆਈ ਓਪਨਰ ਸੈਮ ਕੋਂਸਟਾਸ ਨਾਲ ਬਹਿਸ ਹੋ ਗਈ ਸੀ। ਹੁਣ ਇਕ ਪ੍ਰੋਮੋਸ਼ਨਲ ਈਵੈਂਟ 'ਚ ਜਸਪ੍ਰੀਤ ਬੁਮਰਾਹ ਤੋਂ ਉਸ ਮਾਮਲੇ 'ਤੇ ਸਵਾਲ ਪੁੱਛਿਆ ਗਿਆ। ਬੁਮਰਾਹ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਕੋਂਸਟਾਸ ਤੋਂ ਪੁੱਛ ਰਹੇ ਸਨ ਕਿ ਘਰ 'ਤੇ ਸਭ ਠੀਕ ਹੈ ਨਾ?
ਇਹ ਵੀ ਪੜ੍ਹੋ : ਸਟਾਰ ਭਾਰਤੀ ਕ੍ਰਿਕਟਰ ਦੀ ਭੈਣ ਦੀ Bollywood 'ਚ ਐਂਟਰੀ, Item Song ਰਿਲੀਜ਼
ਬੁਮਰਾਹ ਨੇ ਕਿਹਾ, 'ਮੈਂ ਤਾਂ ਪੁੱਛ ਰਿਹਾ ਸੀ ਕਿ ਸਭ ਠੀਕ ਹੈ? ਮੰਮੀ ਠੀਕ ਨੇ? ਘਰ 'ਤੇ ਸਭ ਠੀਕ ਹੈ? ਉਸ ਨੇ ਕਿਹਾ- ਹਾਂ ਸਭ ਠੀਕ ਹੈ। ਤਾਂ ਮੈਂ ਕਿਹਾ ਕਿ ਠੀਕ ਹੈ ਮੈਂ ਬਾਲ ਕਰਾ ਦਿੰਦਾ ਹਾਂ।' ਬੁਮਰਾਹ ਨੇ ਦੱਸਿਆ, 'ਤੁਸੀਂ ਕੁਝ ਹੀ ਸਮਝ ਲਿਆ ਹੋਵੇਗਾ। ਮੈਂ ਸਮਝਦਾ ਹਾਂ ਕਿ ਉੱਥੇ ਸ਼ਬਦ ਨਹੀਂ ਸਨ, ਸ਼ਾਇਦ ਮਿਸਕਮਿਊਨਿਕੇਸ਼ਨ ਹੋ ਗਿਆ ਹੋਵੇਗਾ।'
ਇਹ ਵੀ ਪੜ੍ਹੋ : ਕੋਹਲੀ-ਧੋਨੀ ਨਹੀਂ ਸਗੋਂ ਇਹ ਭਾਰਤੀ ਹੈ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟਰ, ਨਹੀਂ ਖੇਡਿਆ ਇਕ ਵੀ IPL ਮੈਚ
ਬੁਮਰਾਹ ਕਹਿੰਦੇ ਹਨ, 'ਇਸ ਤਰ੍ਹਾਂ ਦੀਆਂ ਘਟਨਾਵਾਂ ਉਦੋਂ ਹੁੰਦੀਆਂ ਨੇ ਜਦੋਂ ਖੇਡ ਖਤਮ ਹੋਣ ਦੇ ਕਰੀਬ ਹੁੰਦੀ ਹੈ। ਅਸੀਂ ਕੁਝ ਸਮਾਂ ਬਰਬਾਦ ਕਰ ਰਹੇ ਸੀ। ਉਹ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਅਸੀਂ ਕੁਝ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਮੈਂ ਹਰ ਸਮੇਂ ਗੁੱਸਾ ਨਹੀਂ ਕਰਦਾ, ਪਰ ਕਦੀ-ਕਦੀ ਅਜਿਹਾ ਹੁੰਦਾ ਹੈ।'
ਇਹ ਵੀ ਪੜ੍ਹੋ : ਮਸ਼ਹੂਰ ਧਾਕੜ ਕ੍ਰਿਕਟਰ ਦਾ ਦਿਹਾਂਤ, ਖੇਡ ਜਗਤ 'ਚ ਸੋਗ ਦੀ ਲਹਿਰ
ਸੈਮ ਕੋਂਸਟਾਸ ਦੀ ਮੈਲਬੋਰਨ ਟੈਸਟ ਦੌਰਾਨ ਵਿਰਾਟ ਕੋਹਲੀ ਨਾਲ ਵੀ ਬਹਿਸ ਹੋ ਗਈ ਸੀ। ਇਸ ਤੋਂ ਬਾਅਦ ਕੋਹਲੀ 'ਤੇ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਲਗਾਇਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Semifinal ਤੋਂ ਪਹਿਲਾਂ Team India ਲਈ ਮਾੜੀ ਖ਼ਬਰ! ਮਾਂ ਦੇ ਦੇਹਾਂਤ ਮਗਰੋਂ ਭਾਰਤ ਪਰਤਿਆ ਇਹ ਮੈਂਬਰ
NEXT STORY