ਭੁਵਨੇਸ਼ਵਰ, (ਭਾਸ਼ਾ)– ਭਾਰਤੀ ਟੀਮ ਨੇ ਸ਼ੁੱਕਰਵਾਰ ਨੂੰ ਇੱਥੇ ਐੱਫ. ਆਈ. ਐੱਚ. ਪ੍ਰੋ ਲੀਗ ਮੈਚ ਦੇ ਆਖਰੀ ਮਿੰਟ ਵਿਚ ਗੁਰਜੰਟ ਸਿੰਘ ਦੇ ਗੋਲ ਦੀ ਮਦਦ ਨਾਲ ਹੇਠਲੀ ਰੈਂਕਿੰਗ ’ਤੇ ਕਾਬਜ਼ ਆਇਰਲੈਂਡ ਨੂੰ 1-0 ਨਾਲ ਹਰਾ ਦਿੱਤਾ। ਮੈਚ ਵਿਚ ਜ਼ਿਆਦਾਤਰ ਸਮੇਂ ਆਇਰਲੈਂਡ ਨੇ ਆਪਣੇ ਮਜ਼ਬੂਤ ਡਿਫੈਂਸ ਨਾਲ ਭਾਰਤੀਆਂ ਨੂੰ ਨਿਰਾਸ਼ ਕੀਤਾ ਪਰ ਗੁਰਜੰਟ ਨੇ ਘਰੇਲੂ ਟੀਮ ਨੂੰ ਸ਼ਰਮਸਾਰ ਹੋਣ ਤੋਂ ਬਚਾਅ ਲਿਆ।
ਇਹ ਵੀ ਪੜ੍ਹੋ : ਸਰਫਰਾਜ਼ ਦੇ ਪਿਤਾ 'ਤੇ ਆਨੰਦ ਮਹਿੰਦਰਾ ਨੇ ਲੁਟਾਇਆ ਪਿਆਰ, ਤੋਹਫ਼ੇ 'ਚ ਦੇਣਾ ਚਾਹੁੰਦੇ ਹਨ ਥਾਰ
ਗੁਰਜੰਟ ਨੇ 60ਵੇਂ ਮਿੰਟ ਵਿਚ ਸਟ੍ਰਾਈਕ ਸਰਕਲ ਦੇ ਉੱਪਰ ਤੋਂ ਤਾਕਤਵਾਰ ਸ਼ਾਟ ਲਾ ਕੇ ਆਇਰਲੈਂਡ ਦੇ ਗੋਲਕੀਪਰ ਨੂੰ ਝਕਾਨੀ ਦਿੰਦੇ ਹੋਏ ਗੋਲ ਕਰ ਦਿੱਤਾ। ਚੌਥੀ ਰੈਂਕਿੰਗ ’ਤੇ ਕਾਬਜ਼ ਭਾਰਤ ਨੂੰ 6 ਪੈਨਲਟੀ ਕਾਰਨਰ ਮਿਲੇ ਪਰ ਉਹ ਕਿਸੇ ਨੂੰ ਵੀ ਗੋਲ ਵਿਚ ਨਹੀਂ ਬਦਲ ਸਕੀ। ਰੈਂਕਿੰਗ ਵਿਚ 11ਵੇਂ ਸਥਾਨ ’ਤੇ ਕਾਬਜ਼ ਆਇਰਲੈਂਡ ਨੂੰ ਤਿੰਨ ਪੈਨਲਟੀ ਕਾਰਨਰ ਮਿਲੇ। ਭਾਰਤੀਆਂ ਦੀ ਸ਼ੁਰੂਆਤ ਖਰਾਬ ਰਹੀ ਤੇ ਖਿਡਾਰੀਆਂ ਵਿਚ ਉਸ ਤਰ੍ਹਾਂ ਦੀ ਊਰਜਾ ਦੀ ਕਮੀ ਦਿਸੀ, ਜਿਹੜੀ ਉਸ ਨੇ ਵੀਰਵਾਰ ਨੂੰ ਆਸਟ੍ਰੇਲੀਆ ਵਿਰੁੱਧ 10 ਗੋਲਾਂ ਦੇ ਰੋਮਾਂਚਕ ਮੈਚ ਵਿਚ ਦਿਖਾਈ ਸੀ। ਭਾਰਤ ਹੁਣ ਅਗਲੇ ਮੈਚ ਵਿਚ 19 ਫਰਵਰੀ ਨੂੰ ਰਾਓਰਕੇਲਾ ਵਿਚ ਸਪੇਨ ਨਾਲ ਖੇਡੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਵੀਚੰਦਰਨ ਅਸ਼ਵਿਨ ਅਚਾਨਕ IND ਬਨਾਮ ENG ਟੈਸਟ ਸੀਰੀਜ਼ ਤੋਂ ਹੋਏ ਬਾਹਰ, BCCI ਨੇ ਕੀਤੀ ਪੁਸ਼ਟੀ
NEXT STORY