ਨਵੀਂ ਦਿੱਲੀ— ਪੈਰਿਸ 'ਚ ਓਲੰਪਿਕ ਖੇਡਾਂ ਦੇ ਖੇਡ ਪਿੰਡ 'ਚ ਅਨੁਸ਼ਾਸਨ ਉਲੰਘਣਾ ਕਾਰਨ ਵਿਵਾਦਾਂ 'ਚ ਘਿਰੀ ਭਾਰਤੀ ਪਹਿਲਵਾਨ ਅੰਤਿਮ ਪੰਘਾਲ ਆਖਰਕਾਰ ਸ਼ੁੱਕਰਵਾਰ ਨੂੰ ਦੇਸ਼ ਪਰਤ ਆਈ ਹੈ। ਪਹਿਲਵਾਨ ਵੀਰਵਾਰ ਨੂੰ ਉਸ ਸਮੇਂ ਸੁਰਖੀਆਂ ਵਿੱਚ ਆਈ ਜਦੋਂ ਉਨ੍ਹਾਂ ਨੇ ਆਪਣੀ ਭੈਣ ਨੂੰ ਉਸਦੇ ਮਾਨਤਾ ਕਾਰਡ 'ਤੇ ਖੇਡ ਪਿੰਡ ਵਿੱਚ ਦਾਖਲ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਬਾਅਦ ਵਿੱਚ ਪੁਲਸ ਨੇ ਉਨ੍ਹਾਂ ਨੂੰ ਬੁਲਾਇਆ। ਇਸ ਘਟਨਾ ਨੇ ਦੇਸ਼ ਨੂੰ ਸ਼ਰਮਸਾਰ ਕੀਤਾ ਅਤੇ ਭਾਰਤੀ ਓਲੰਪਿਕ ਸੰਘ (ਆਈਓਏ) ਨੇ ਫਾਈਨਲਿਸਟ ਅਤੇ ਉਨ੍ਹਾਂ ਦੇ ਸਹਿਯੋਗੀ ਸਟਾਫ ਨੂੰ ਤੁਰੰਤ ਆਪਣੇ ਦੇਸ਼ ਵਾਪਸ ਭੇਜਣ ਦਾ ਫੈਸਲਾ ਕੀਤਾ।
ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਖਿਡਾਰਨ ਨੇ ਹਾਲਾਂਕਿ ਕਿਹਾ ਕਿ ਉਨ੍ਹਾਂ ਦਾ ਕੁਝ ਗਲਤ ਕਰਨ ਦਾ ਇਰਾਦਾ ਨਹੀਂ ਸੀ ਪਰ ਖੇਡ ਪਿੰਡ ਦੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਉਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕਦੀ ਹੈ। ਭਾਰਤੀ ਟੀਮ ਦੀ ਜਰਸੀ ਪਹਿਨ ਕੇ ਇੱਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣ ਵਾਲੀ ਅੰਤਿਮ ਤੁਰੰਤ ਹੀ ਬਾਹਰ ਨਿਕਲ ਆਈ ਅਤੇ ਉਨ੍ਹਾਂ ਨੂੰ ਪੱਤਰਕਾਰਾਂ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਅੰਤਿਮ ਬੁੱਧਵਾਰ ਨੂੰ ਮਹਿਲਾਵਾਂ ਦੀ ਕੁਸ਼ਤੀ ਦੇ 53 ਕਿਲੋ ਭਾਰ ਵਰਗ ਵਿੱਚ ਆਪਣਾ ਪਹਿਲਾ ਮੈਚ ਹਾਰ ਕੇ ਓਲੰਪਿਕ ਤੋਂ ਬਾਹਰ ਹੋ ਗਈ ਸੀ।
ਭਾਰਤ ਪਰਤਣ ਤੋਂ ਪਹਿਲਾਂ 19 ਸਾਲਾ ਅੰਤਿਮ ਨੇ ਕਿਹਾ, 'ਮੇਰਾ ਕੁਝ ਗਲਤ ਕਰਨ ਦਾ ਕੋਈ ਇਰਾਦਾ ਨਹੀਂ ਸੀ। ਮੇਰੀ ਤਬੀਅਤ ਠੀਕ ਨਹੀਂ ਸੀ ਅਤੇ ਮੈਂ ਉਲਝਣ ਵਿੱਚ ਸੀ। ਇਹ ਸਭ ਕੁਝ ਉਲਝਣ ਕਾਰਨ ਹੋਇਆ। ਬਾਅਦ ਵਿੱਚ ਇੱਕ ਵੀਡੀਓ ਵਿੱਚ ਅੰਤਿਮ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੂੰ ਪੁਲਸ ਸਟੇਸ਼ਨ ਜਾਣਾ ਪਿਆ ਪਰ ਸਿਰਫ ਆਪਣੇ ਮਾਨਤਾ ਕਾਰਡ ਦੀ ਤਸਦੀਕ ਲਈ। ਉਨ੍ਹਾਂ ਨੇ ਕਿਹਾ, 'ਮੇਰੇ ਲਈ ਇਹ ਚੰਗਾ ਦਿਨ ਨਹੀਂ ਸੀ। ਮੈਂ ਹਾਰ ਗਈ। ਮੇਰੇ ਬਾਰੇ ਬਹੁਤ ਕੁਝ ਫੈਲਾਇਆ ਜਾ ਰਿਹਾ ਹੈ, ਇਹ ਸੱਚ ਨਹੀਂ ਹੈ। ਮੈਨੂੰ ਤੇਜ਼ ਬੁਖਾਰ ਸੀ ਅਤੇ ਮੈਂ ਆਪਣੀ ਭੈਣ ਨਾਲ ਹੋਟਲ ਜਾਣ ਲਈ ਆਪਣੇ ਕੋਚ ਤੋਂ ਇਜਾਜ਼ਤ ਲੈ ਲਈ ਸੀ।
ਅੰਤਿਮ ਨੇ ਕਿਹਾ, 'ਮੈਨੂੰ ਆਪਣੇ ਕੁਝ ਸਮਾਨ ਦੀ ਲੋੜ ਸੀ ਜੋ ਖੇਡ ਪਿੰਡ ਵਿੱਚ ਪਿਆ ਹੋਇਆ ਸੀ। ਮੇਰੀ ਭੈਣ ਨੇ ਮੇਰਾ ਕਾਰਡ ਲਿਆ ਅਤੇ ਉਥੇ ਅਧਿਕਾਰੀਆਂ ਨੂੰ ਪੁੱਛਿਆ ਕਿ ਕੀ ਉਹ ਮੇਰਾ ਸਮਾਨ ਲੈ ਸਕਦੀ ਹੈ। ਉਹ ਉਸ ਨੂੰ ਮਾਨਤਾ ਕਾਰਡ ਦੀ ਪੜਤਾਲ ਲਈ ਥਾਣੇ ਲੈ ਗਏ। ਉਨ੍ਹਾਂ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਉਨ੍ਹਾਂ ਦਾ ਕੋਚ ਨਸ਼ੇ 'ਚ ਸੀ ਅਤੇ ਕਿਰਾਏ ਨੂੰ ਲੈ ਕੇ ਉਨ੍ਹਾਂ ਦਾ ਟੈਕਸੀ ਡਰਾਈਵਰ ਨਾਲ ਝਗੜਾ ਹੋਇਆ ਸੀ। ਅੰਤਿਮ ਨੇ ਕਿਹਾ, 'ਮੇਰਾ ਕੋਚ ਮੁਕਾਬਲੇ ਵਾਲੀ ਥਾਂ 'ਤੇ ਹੀ ਰੁਕਿਆ ਸੀ ਅਤੇ ਜਦੋਂ ਉਹ ਵਾਪਸ ਆਉਣਾ ਚਾਹੁੰਦੇ ਸਨ ਤਾਂ ਅਸੀਂ ਉਨ੍ਹਾਂ ਲਈ ਕੈਬ ਬੁੱਕ ਕਰਵਾਈ। ਮੇਰੇ ਕੋਚ ਕੋਲ ਕਾਫ਼ੀ ਨਕਦੀ ਨਹੀਂ ਸੀ ਅਤੇ ਭਾਸ਼ਾ ਦੀ ਸਮੱਸਿਆ ਕਾਰਨ ਉਨ੍ਹਾਂ ਦੀ ਟੈਕਸੀ ਡਰਾਈਵਰ ਨਾਲ ਬਹਿਸ ਹੋ ਗਈ।
ਪੈਰਿਸ ਓਲੰਪਿਕ : ਸਮਾਪਤੀ ਸਮਾਰੋਹ 'ਚ ਮਨੂ ਦੇ ਨਾਲ ਭਾਰਤ ਦੇ ਝੰਡਾਬਰਦਾਰ ਹੋਣਗੇ ਸ਼੍ਰੀਜੇਸ਼
NEXT STORY