ਨਵੀਂ ਦਿੱਲੀ, (ਬਿਊਰੋ)— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਸ਼ਰਾਬ ਦੇ ਪ੍ਰਚਾਰ ਨੂੰ ਲੈ ਕੇ ਉਠ ਰਹੇ ਵਿਵਾਦ 'ਤੇ ਆਪਣੀ ਸਫਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਕੰਪਨੀ ਦੇ ਸਿਰਫ ਐਨਰਜੀ ਡਰਿੰਕ ਦਾ ਪ੍ਰਚਾਰ ਕਰਦੇ ਹਨ, ਉਨ੍ਹਾਂ ਪਹਿਲਾਂ ਵੀ ਇਸ ਗੱਲ ਨੂੰ ਕਿਹਾ ਸੀ ਕਿ ਉਹ ਕਦੀ ਵੀ ਅਜਿਹੇ ਬ੍ਰਾਂਡ ਦਾ ਪ੍ਰਚਾਰ ਨਹੀਂ ਕਰਨਗੇ ਜੋ ਉਨ੍ਹਾਂ ਦੇ ਸਿਧਾਂਤ ਦੇ ਖਿਲਾਫ ਹੈ। ਇਸ ਸਾਲ ਉਨ੍ਹਾਂ ਨੇ ਪੈਪਸੀ ਕੰਪਨੀ ਦੇ ਨਾਲ ਆਪਣੇ ਕਰਾਰ ਨੂੰ ਅੱਗੇ ਨਹੀਂ ਵਧਾਇਆ ਸੀ।
ਪੈਪਸੀ ਦਾ ਪ੍ਰਸਵਾਤ ਠੁਕਰਾਇਆ
ਖਬਰਾਂ ਮੁਤਾਬਕ ਪੈਪਸੀ ਕੋਹਲੀ ਦੇ ਨਾਲ ਆਪਣੇ ਕਰਾਰ ਨੂੰ ਅੱਗੇ ਵਧਾਉਣਾ ਚਾਹੁੰਦੀ ਸੀ, ਪਰ ਜਿਸ ਤਰ੍ਹਾਂ ਨਾਲ ਪੈਪਸੀ ਨੂੰ ਲੈ ਕੇ ਸਵਾਲ ਉਠ ਰਹੇ ਸਨ ਉਸ ਨੂੰ ਦੇਖਦੇ ਹਏ ਕੋਹਲੀ ਨੇ ਇਸ ਤੋਂ ਦੂਰੀ ਬਣਾਉਣ ਦਾ ਫੈਸਲਾ ਕੀਤਾ। ਵੀਰਵਾਰ ਨੂੰ ਆਪਣੇ ਨਵੇਂ ਬਰਾਂਡ ਵਨ-8 ਦਾ ਪ੍ਰਚਾਰ ਕਰਦੇ ਹੋਏ ਕੋਹਲੀ ਨੇ ਕਿਹਾ ਕਿ ਉਹ ਬ੍ਰਾਂਡ ਦੇ ਪ੍ਰਚਾਰ ਨੂੰ ਲੈ ਕੇ ਅਜੇ ਵੀ ਆਪਣੇ ਸਿਧਾਂਤਾਂ 'ਤੇ ਕਾਇਮ ਹੈ। ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਰਾਇਲ ਚੈਲੰਜ ਸਮੇਤ ਤਮਾਮ ਬ੍ਰਾਂਡ ਦਾ ਪ੍ਰਚਾਰ ਕਰਦੇ ਹਨ। ਇਹ ਤਮਾਮ ਐਲਕੋਹਲ ਦੇ ਬ੍ਰਾਂਡ ਆਪਣੀ ਕੰਪਨੀ ਦੇ ਪਾਣੀ ਅਤੇ ਸੋਡੇ ਦਾ ਪ੍ਰਚਾਰ ਕਰਦੇ ਹਨ ਪਰ ਇਸ ਦੇ ਜ਼ਰੀਏ ਉਹ ਆਪਣੀ ਕੰਪਨੀ ਦਾ ਪ੍ਰਚਾਰ ਕਰਦੇ ਹਨ, ਜਿਸ ਦੇ ਲਈ ਇਹ ਖਾਸ ਤੌਰ 'ਤੇ ਲੋਕਾਂ ਵਿਚਾਲੇ ਮਸ਼ਹੂਰ ਹਨ।
ਜਿਸ ਦਾ ਪ੍ਰਚਾਰ ਕਰਦਾ ਹਾਂ ਉਸ ਨੂੰ ਖੁਦ ਇਸਤੇਮਾਲ ਕਰਦਾ ਹਾਂ
ਜ਼ਿਕਰਯੋਗ ਹੈ ਕਿ ਸ਼ਰਾਬ ਦੀ ਕੰਪਨੀ ਯੂਨਾਈਟਿਡ ਸਪਿਰਿਟ ਲਿਮਟਿਡ ਆਈ.ਪੀ.ਐੱਲ. ਟੀਮ ਦੀ ਮਾਲਕਣ ਹੈ। ਕੋਹਲੀ ਇਸੇ ਟੀਮ ਦਾ ਹਿੱਸਾ ਹਨ ਅਤੇ ਟੀਮ ਦੇ ਕਪਤਾਨ ਹਨ। ਸ਼ਰਾਬ ਨੂੰ ਲੈ ਕੇ ਵਿਰਾਟ ਕੋਹਲੀ ਨੇ ਕਿਹਾ ਕਿ ਮੈਂ ਅਜਿਹੇ ਬ੍ਰਾਂਡ ਦਾ ਪ੍ਰਚਾਰ ਨਹੀਂ ਕਰਦਾ ਜਿਸ ਦਾ ਮੈਂ ਖੁਦ ਇਸਤੇਮਾਲ ਨਹੀਂ ਕਰਦਾ। ਪੈਪਸੀ ਦੇ ਬਾਰੇ 'ਚ ਉਨ੍ਹਾਂ ਕਿਹਾ ਕਿ ਜਦੋਂ ਮੈਨੂੰ ਵੱਡੇ ਬ੍ਰਾਂਡ ਦਾ ਪ੍ਰਚਾਰ ਕਰਨ ਦੇ ਲਈ ਆਫਰ ਮਿਲਿਆ ਤਾਂ ਮੈਂ ਉਸ ਨੂੰ ਠੁਕਰਾ ਦਿੱਤਾ। ਪਰ ਸ਼ਰਾਬ ਦੀ ਕੰਪਨੀ ਦੇ ਪ੍ਰਚਾਰ ਦੇ ਬਾਰੇ 'ਚ ਉਨ੍ਹਾਂ ਕਿਹਾ ਕਿ ਮੈਂ ਸ਼ਰਾਬ ਦਾ ਪ੍ਰਚਾਰ ਨਹੀਂ ਕਰ ਰਿਹਾ ਸਗੋਂ ਕੰਪਨੀ ਦੀ ਐਨਰਜੀ ਡ੍ਰਿੰਕ ਦਾ ਪ੍ਰਚਾਰ ਕਰਦਾ ਹਾਂ।
2012 ਦੇ ਬਾਅਦ ਹੋਇਆ ਵੱਡਾ ਬਦਲਾਅ
ਵਿਰਾਟ ਕੋਹਲੀ ਮੌਜੂਦਾ ਦੌਰ ਦੇ ਸਭ ਤੋਂ ਸਫਲ ਕ੍ਰਿਕਟਰ ਦੇ ਰੂਪ 'ਚ ਜਾਣੇ ਜਾਂਦੇ ਹਨ। 2012 ਦੇ ਆਈ.ਪੀ.ਐੱਲ. 'ਚ ਖਰਾਬ ਪ੍ਰਦਰਸ਼ਨ ਦੇ ਬਾਅਦ ਕੋਹਲੀ ਨੇ ਕਿਹਾ ਸੀ ਕਿ ਉਹ ਆਪਣੀ ਫਿੱਟਨੈਸ 'ਤੇ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਖਾਣ-ਪੀਣ 'ਤੇ ਬਿਲਕੁਲ ਧਿਆਨ ਨਹੀਂ ਦਿੰਦੇ ਸਨ ਅਤੇ ਹਰ ਰੋਜ਼ ਪੀਂਦੇ ਸਨ ਪਰ ਆਪਣੀ ਫਿੱਟਨੈਸ ਨੂੰ ਲੈ ਕੇ ਇਸ ਤੋਂ ਬਾਅਦ ਉਹ ਕਾਫੀ ਜਾਗਰੂਕ ਹੋ ਗਏ। ਕੋਹਲੀ ਨੇ ਜਿਸ ਤਰ੍ਹਾਂ ਆਪਣੇ 'ਤੇ ਕੰਟਰੋਲ ਰਖਿਆ ਅਤੇ ਫਿੱਟਨੈਸ ਨੂੰ ਲੈ ਕੇ ਕੰਮ ਕੀਤਾ ਉਸ ਦੇ ਨਤੀਜੇ ਅੱਜ ਸਾਫ ਤੌਰ 'ਤੇ ਦਿਖ ਰਹੇ ਹਨ ਅਤੇ ਉਹ ਇਕ ਤੋਂ ਬਾਅਦ ਇਕ ਲਗਾਤਾਰ ਕਈ ਰਿਕਾਰਡ ਤੋੜ ਰਹੇ ਹਨ।
ਟੈਸਟ ਕ੍ਰਿਕਟ 'ਚ ਇਹ ਖਿਡਾਰੀ ਹਨ ਛੱਕਿਆਂ ਦੇ ਬਾਦਸ਼ਾਹ, ਕੋਹਲੀ-ਰੋਹਿਤ ਲਾਗੇ ਵੀ ਨਹੀਂ ਟਿੱਕਦੇ
NEXT STORY