ਬੈਂਗਲੁਰੂ– ਬੈਂਗਲੁਰੂ ਫੁੱਟਬਾਲ ਕਲੱਬ (ਬੀ. ਐੱਫ. ਸੀ.) ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਪਿਛਲੇ ਹਫਤੇ ਮੋਹਨ ਬਾਗਾਨ ਸੁਪਰ ਜਾਇੰਟ ਵਿਰੁੱਧ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਫਾਈਨਲ ਦੌਰਾਨ ਘਰੇਲੂ ਟੀਮ ਦੇ ਪ੍ਰਸ਼ੰਸਕਾਂ ਦੇ ਇਕ ਵਰਗ ਵੱਲੋਂ ਉਨ੍ਹਾਂ ਦੇ ਸਮਰਥਕਾਂ ’ਤੇ ਕੀਤੇ ਗਏ ਹਮਲੇ ਵਿਚ ਉਸਦਾ ਮਾਲਕ ਪਾਰਥ ਜਿੰਦਲ ਵੀ ਜ਼ਖ਼ਮੀ ਹੋਇਆ ਹੈ।
ਕਲੱਬ ਨੇ ਦਾਅਵਾ ਕੀਤਾ ਕਿ ਕੋਲਕਾਤਾ ਵਿਚ ਖੇਡੇ ਗਏ ਮੈਚ ਦੌਰਾਨ ਦਰਸ਼ਕ ਗੈਲਰੀ ਵਿਚ ਇਕ ਜਲਦਾ ਹੋਇਆ ਪਟਾਕਾ ਸੁੱਟਿਆ ਗਿਆ, ਜਿਸ ਵਿਚ ਉਸਦੇ ਇਕ ਸਮਰੱਥਕ ਦੀ ਅੱਖ ਵਿਚ ਸੱਟ ਲੱਗ ਗਈ। ਬੈਂਗਲੁਰੂ ਦੀ ਟੀਮ ਵਾਧੂ ਸਮੇਂ ਤੱਕ ਚੱਲੇ ਇਸ ਖਿਤਾਬੀ ਮੁਕਾਬਲੇ ਨੂੰ 1-2 ਨਾਲ ਹਾਰ ਗਈ ਸੀ। ਉਸ ਨੇ ਆਪਣੇ ਪ੍ਰਸ਼ੰਸਕਾਂ ’ਤੇ ਹੋਏ ਹਮਲੇ ਦੀ ਅਖਿਲ ਭਾਰਤੀ ਫੁੱਟਬਾਲ ਸੰਘ (ਏ. ਆਈ. ਐੱਫ. ਐੱਫ.) ਦੇ ਸਾਹਮਣੇ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ।
ਮੋਹਨ ਬਾਗਾਨ ਸੁਪਰ ਜਾਇੰਟ ਨੇ 12 ਅਪ੍ਰੈਲ ਨੂੰ ਬੈਂਗਲੁਰੂ ਐੱਫ. ਸੀ. ਨੂੰ ਰੋਮਾਂਚਕ ਫਾਈਨਲ ਵਿਚ 2-1 ਨਾਲ ਹਰਾ ਕੇ ਖਿਤਾਬੀ ਡਬਲ ਪੂਰਾ ਕੀਤਾ ਸੀ। ਟੀਮ ਨੇ ਇਸ ਤੋਂ ਪਹਿਲਾਂ ਅੰਕ ਸੂਚੀ ਵਿਚ ਚੋਟੀ ਦਾ ਸਥਾਨ ਹਾਸਲ ਕਰ ਕੇ ਲੀਗ ਸ਼ੀਲਡ ਦਾ ਖਿਤਾਬ ਤੈਅ ਕੀਤਾ ਸੀ। ਮੋਹਨ ਬਾਗਾਨ ਸੁਪਰ ਜਾਇੰਟ ਇਸ ਕਾਰਨਾਮੇ ਨੂੰ ਕਰਨ ਵਾਲੀ ਦੂਜੀ ਟੀਮ ਹੈ। ਇਸ ਤੋਂ ਪਹਿਲਾਂ ਮੁੰਬਈ ਸਿਟੀ ਨੇ 2020-21 ਸੈਸ਼ਨ ਵਿਚ ਲੀਗ ਸ਼ੀਲਡ ਤੇ ਆਈ. ਐੱਸ. ਐੱਲ. ਚੈਂਪੀਅਨਸ਼ਿਪ ਨੂੰ ਆਪਣੇ ਨਾਂ ਕੀਤਾ ਸੀ।
ਸ਼ਿਖਰ ਧਵਨ ਨੇ ਬਾਬਾ ਬਾਗੇਸ਼ਵਰ ਨਾਲ ਖੂਬ ਖੇਡੀ ਕ੍ਰਿਕਟ, ਖੂਬਸੂਰਤ ਨਜ਼ਾਰਾ ਦੇਖਣ ਪੁੱਜੀ ਗਰਲਫ੍ਰੈਂਡ ਸੋਫੀ (ਵੀਡੀਓ)
NEXT STORY