ਮਾਸਕੋ— ਕ੍ਰੋਏਸ਼ੀਆ ਦੇ ਕੋਚ ਜਲਾਟਕੋ ਡਾਲਿਚ ਐਤਵਾਰ ਨੂੰ ਫਰਾਂਸ ਖਿਲਾਫ ਖੇਡੇ ਜਾਣ ਵਾਲੇ ਫੁੱਟਬਾਲ ਵਿਸ਼ਵ ਕੱਪ ਫਾਈਨਲ 'ਚ ਫਿੱਟਨੈਸ ਦੀ ਸਮੱਸਿਆ ਨਾਲ ਜੂਝ ਰਹੇ ਖਿਡਾਰੀਆਂ ਕਾਰਨ ਟੀਮ 'ਚ ਬਦਲਾਅ ਕਰਨ ਨੂੰ ਤਿਆਰ ਹੈ। ਕ੍ਰੋਏਸ਼ੀਆ ਦੇ ਪਿਛਲੇ ਤਿੰਨੇ ਮੈਚ ਵਾਧੂ ਸਮੇਂ 'ਚ ਪਹੁੰਚੇ ਸਨ, ਜਿੱਥੇ ਖਿਡਾਰੀਆਂ ਨੂੰ ਡੈੱਨਮਾਰਕ, ਰੂਸ ਤੇ ਇੰਗਲੈਂਡ ਖਿਲਾਫ ਮੈਦਾਨ 'ਤੇ 120 ਮਿੰਟ ਤਕ ਰਹਿਣਾ ਪਿਆ ਸੀ।
ਕ੍ਰੋਏਸ਼ੀਆ ਪਿਛਲੇ 68 ਸਾਲਾ 'ਚ ਵਿਸ਼ਵ ਕੱਪ 'ਚ ਪਹੁੰਚਣ ਵਾਲਾ ਸਭ ਤੋਂ ਛੋਟਾ ਦੇਸ਼ ਹੈ। ਡਾਲਿਚ ਨੇ ਸ਼ਨੀਵਾਰ ਨੂੰ ਕਿਹਾ ਐਤਵਾਰ ਵਿਸ਼ਵ ਕੱਪ ਦਾ ਫਾਈਨਲ ਹੈ। ਖਿਡਾਰੀਆਂ ਨੂੰ ਇਸਦਾ ਮਤਲਬ ਪਤਾ ਹੈ। ਮੈਨੂੰ ਪਤਾ ਹੈ ਜੇਕਰ ਖਿਡਾਰੀ ਪੂਰੀ ਤਰ੍ਹਾਂ ਫਿੱਟ ਨਹੀਂ ਹੋਏ ਤਾਂ ਮੈਨੂੰ ਦੱਸ ਦੇਣਗੇ। ਉਨ੍ਹਾਂ ਨੂੰ ਪਤਾ ਕਿ ਦਾਅ 'ਤੇ ਲੱਗਾ ਹੈ। ਜੇਕਰ ਉਹ ਆਪਣਾ ਸਰਵਸ੍ਰੇਸ਼ਠ ਦੇਣ ਦੀ ਸਥਿਤੀ 'ਚ ਨਹੀਂ ਹੋਣਗੇ ਤਾਂ ਦੱਸ ਦੇਣਗੇ।
ਉਨ੍ਹਾਂ ਨੇ ਕਿਹਾ ਕਿ ਸਾਨੂੰ ਅਭਿਆਸ ਦੀ ਜਰੂਰਤ ਨਹੀਂ ਹੈ। ਸਾਨੂੰ ਕਲ ਤਾਜ਼ਾ ਰਹਿਣ ਲਈ ਆਰਾਮ ਦੀ ਜਰੂਰਤ ਹੈ। ਕੁਝ ਖਿਡਾਰੀਆਂ ਨੂੰ ਸੱਟਾਂ ਲੱਗੀਆਂ ਹਨ। ਮੈਨੂੰ ਉਮੀਦ ਹੈ ਕਿ ਮੇਰੇ ਖਿਡਾਰੀ ਤਿਆਰ ਹੋਣਗੇ। ਜੇਕਰ ਇਸ ਤਰ੍ਹਾਂ ਨਹੀਂ ਹੋਇਆ ਤਾਂ ਸਾਡੇ ਕੋਲ ਬੈਚ 'ਚ ਸ਼ਾਨਦਾਰ ਖਿਡਾਰੀ ਹਨ ਜੋ ਮੈਦਾਨ 'ਤੇ ਖੇਡਣ ਲਈ ਬੇਤਾਬ ਹਨ।
ਮਾਰਿਸਕਾ ਨੂੰ ਹਰਾ ਕੇ ਸਿੰਧੂ ਥਾਈਲੈਂਡ ਓਪਨ ਦੇ ਫਾਈਨਲ 'ਚ ਪਹੁੰਚੀ
NEXT STORY