ਲਾਹੌਰ- ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਸੋਮਵਾਰ ਨੂੰ ਅਨੁਭਵੀ ਖਿਡਾਰੀ ਮਿਸਬਾਹ-ਉਲ-ਹੱਕ, ਸਕਲੈਨ ਮੁਸ਼ਤਾਕ, ਸਰਫਰਾਜ਼ ਅਹਿਮਦ, ਸ਼ੋਏਬ ਮਲਿਕ ਅਤੇ ਵਕਾਰ ਯੂਨਿਸ ਨੂੰ ਚੈਂਪੀਅਨਜ਼ ਕੱਪ ਘਰੇਲੂ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀਆਂ ਪੰਜ ਟੀਮਾਂ ਦਾ ਮੈਂਟਰ (ਮਾਰਗਦਰਸ਼ਕ) ਨਿਯੁਕਤ ਕੀਤਾ।
ਪੀਸੀਬੀ ਦੇ ਇਕ ਬਿਆਨ ਮੁਤਾਬਕ ਇਨ੍ਹਾਂ ਸਾਰੇ ਖਿਡਾਰੀਆਂ ਨੂੰ ਤਿੰਨ ਸਾਲ ਦੇ ਇਕਰਾਰਨਾਮੇ 'ਤੇ ਮੈਂਟਰ ਨਿਯੁਕਤ ਕੀਤਾ ਗਿਆ ਹੈ। ਵਕਾਰ ਯੂਨਿਸ ਨੇ ਹਾਲ ਹੀ ਵਿੱਚ ਕ੍ਰਿਕਟ ਮਾਮਲਿਆਂ ਵਿੱਚ ਪੀਸੀਬੀ ਦੇ ਸਲਾਹਕਾਰ ਵਜੋਂ ਕੰਮ ਕੀਤਾ ਹੈ ਜਦੋਂ ਕਿ ਸਕਲੈਨ ਮੁਸ਼ਤਾਕ ਰਾਸ਼ਟਰੀ ਟੀਮ ਦੇ ਸਾਬਕਾ ਮੁੱਖ ਕੋਚ ਹਨ। ਮਿਸਬਾਹ ਅਤੇ ਵਕਾਰ ਨੇ ਰਾਸ਼ਟਰੀ ਟੀਮ ਦੇ ਨਾਲ ਕੋਚਿੰਗ ਵੀ ਕੀਤੀ ਹੈ।
ਪੀਸੀਬੀ ਨੇ ਕਿਹਾ ਕਿ ਮੈਂਟਰ ਨਿਯੁਕਤ ਕੀਤੇ ਗਏ ਸਾਰੇ ਸਾਬਕਾ ਖਿਡਾਰੀਆਂ ਦਾ ਪਹਿਲਾ ਟੂਰਨਾਮੈਂਟ ਚੈਂਪੀਅਨਜ਼ ਵਨਡੇ ਕੱਪ ਹੋਵੇਗਾ ਜੋ ਫੈਸਲਾਬਾਦ ਵਿੱਚ 12 ਤੋਂ 29 ਸਤੰਬਰ ਤੱਕ ਖੇਡਿਆ ਜਾਵੇਗਾ। ਪੀਸੀਬੀ ਨੇ ਆਪਣੇ ਸਾਰੇ ਚੋਟੀ ਦੇ ਖਿਡਾਰੀਆਂ ਲਈ ਇਸ 50 ਓਵਰਾਂ ਦੇ ਮੁਕਾਬਲੇ ਵਿੱਚ ਹਿੱਸਾ ਲੈਣਾ ਲਾਜ਼ਮੀ ਕਰ ਦਿੱਤਾ ਹੈ।
ਫਿਰ ਤੋਂ ਮੈਦਾਨ 'ਚ ਚੌਕੇ-ਛੱਕੇ ਲਗਾਉਣ ਦਿਖਾਈ ਦੇਣਗੇ ਸ਼ਿਖਰ ਧਵਨ
NEXT STORY