ਸਪੋਰਟਸ ਡੈਸਕ : ਫੁੱਟਬਾਲ ਇਤਿਹਾਸ ਦੇ ਮਹਾਨ ਖਿਡਾਰੀਆਂ ਵਿਚੋਂ ਇਕ ਅਤੇ ਸਪੇਨ ਦੇ ਕਲੱਬ ਬਾਰਸੀਲੋਨਾ ਦੇ ਕਪਤਾਨ ਲਿਓਨੇਲ ਮੇਸੀ 20 ਸਾਲਾਂ ਬਾਅਦ ਕਲੱਬ ਛੱਡ ਸਕਦੇ ਹਨ, ਮੈਸੀ ਨੇ ਇਸ ਬਾਰੇ ਵਿਚ ਕਲੱਬ ਦੇ ਸਾਹਮਣੇ ਆਪਣੀ ਇੱਛਾ ਜ਼ਾਹਰ ਕੀਤੀ ਹੈ। 33 ਸਾਲਾ ਇਸ ਫੁੱਟਬਾਲ ਸੁਪਰਸਟਾਰ ਮੈਸੀ ਨੇ ਕਲੱਬ ਦੇ ਅਧਿਕਾਰੀਆਂ ਨੂੰ ਭੇਜੇ ਗਏ ਇਕ ਪੱਤਰ ਵਿਚ ਬਾਸੀਲੋਨਾ ਛੱਡਣ ਦੀ ਇੱਛਾ ਜ਼ਾਹਰ ਕੀਤੀ ਹੈ। ਉਥੇ ਹੀ ਮੈਸੀ ਦੇ ਇਸ ਫ਼ੈਸਲੇ ਨਾਲ ਫੁੱਟਬਾਲ ਜਗਤ ਵਿਚ ਹਿੱਲਜੁੱਲ ਸ਼ੁਰੂ ਹੋ ਗਈ ਹੈ
ਪਿਛਲੇ ਹਫ਼ਤੇ ਮੈਸੀ ਦੀ ਕਪਤਾਨੀ ਵਿਚ ਸਪੇਨ ਦੇ ਕਲੱਬ ਨੂੰ ਚੈਂਪੀਅਨਸ ਲੀਗ ਕੁਆਰਟਰ ਫਾਈਨਲ ਵਿਚ ਬਾਇਰਨ ਮਿਊਨਿਖ ਹੱਥੋਂ 8-2 ਦੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਹੀ ਇਹ ਚਰਚਾ ਚੱਲ ਰਹ ਸੀ ਕਿ ਮੈਸੀ ਬਾਰਸੀਲੋਨਾ ਛੱਡ ਕੇ ਕਿਸੇ ਦੂਜੇ ਕਲੱਬ ਵਿਚ ਖੇਡਣ ਲਈ ਜਾ ਸਕਦੇ ਹਨ। ਮੈਸੀ ਪਿਛਲੇ ਲਗਭਗ 2 ਦਹਾਕਿਆਂ ਤੋਂ ਕੈਲਟਨ ਸਥਿਤ ਇਸ ਕਲੱਬ ਨਾਲ ਜੁੜਿਆ ਹੋਇਆ ਹੈ। ਉਸਦਾ ਬਾਰਸੀਲੋਨਾ ਨਾਲ ਕਰਾਰ 2020-21 ਸੈਸ਼ਨ ਦੇ ਆਖਿਰ ਤੱਕ ਹੈ।
ਸਚਿਨ-ਕੋਹਲੀ ਦੇ ਬੈਟ ਬਣਾਉਣ ਵਾਲਾ ਹਸਪਤਾਲ 'ਚ ਦਾਖ਼ਲ, ਸੋਨੂੰ ਸੂਦ ਨੇ ਵਧਾਇਆ ਮਦਦ ਦਾ ਹੱਥ
NEXT STORY