ਮੁੰਬਈ, (ਬਿਊਰੋ)— ਬਾਰਸੀਲੋਨਾ ਐੱਫ.ਸੀ.ਦੇ ਸਾਬਕਾ ਸਲਾਹਕਾਰ ਰੇਮੰਡ ਵੇਰਹੀਜੇਨ ਨੂੰ ਲਗਦਾ ਹੈ ਕਿ ਵਿਸ਼ਵ ਫੁੱਟਬਾਲ 'ਚ ਜਗ੍ਹਾ ਬਣਾਉਣ 'ਚ ਭਾਰਤ ਨੂੰ ਘੱਟੋ-ਘੱਟ 10 ਸਾਲਾਂ ਤੋਂ ਜ਼ਿਆਦਾ ਦਾ ਸਮਾਂ ਲੱਗੇਗਾ।
ਵੇਰਹੀਜੇਨ ਤੋਂ ਜਦੋਂ ਭਾਰਤੀ ਫੁੱਟਬਾਲ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ''ਮੈਂ ਇੱਥੇ ਚਾਰ ਸਾਲ ਪਹਿਲਾਂ ਵੀ ਆਇਆ ਸੀ, ਮੈਂ ਬਦਲਾਅ ਦੇਖ ਰਿਹਾ ਹਾਂ, ਇਸ 'ਚ ਵਿਕਾਸ ਹੋ ਰਿਹਾ ਹੈ ਪਰ ਵਿਸ਼ਵ ਪੱਧਰੀ ਟੀਮ ਬਣਾਉਣ 'ਚ ਭਾਰਤ ਨੂੰ ਅਜੇ ਯਕੀਨੀ ਤੌਰ 'ਤੇ 10-15 ਸਾਲ ਹੋਰ ਲੱਗਣਗੇ।'' ਫੁੱਟਬਾਲ ਕੋਚ ਦੀ ਦੋ ਦਿਨਾਂ ਵਰਕਸ਼ਾਪ ਦੇ ਆਯੋਜਨ ਦੇ ਬਾਅਦ ਉਨ੍ਹਾਂ ਕਿਹਾ, ''ਭਾਰਤੀ ਫੁੱਟਬਾਲ ਦਾ ਵਿਕਾਸ ਮੁੱਦਾ ਨਹੀਂ ਹੋਣਾ ਚਾਹੀਦਾ ਹੈ ਪਰ ਇਸ 'ਚ ਧਿਆਨ ਲਗਾਤਾਰ ਵਿਕਾਸ 'ਤੇ ਲਗਾਉਣਾ ਚਾਹੀਦਾ ਹੈ।''
ਪੋਰਨ ਸਟਾਰ ਨਾਲ ਮਾਰਕੁੱਟ ਦੇ ਮਾਮਲੇ 'ਚ ਵਾਰਨ ਨੂੰ ਕਲੀਨ ਚਿੱਟ
NEXT STORY