ਨਵੀਂ ਦਿੱਲੀ (ਭਾਸ਼ਾ) : ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਕੋਰੋਨਾ ਦੇ ਮਰੀਜ਼ਾਂ ਨਾਲ ਜੁੜੀਆਂ ਜ਼ਰੂਰੀ ਸੂਚਨਾਵਾਂ ਸਾਂਝੀਆਂ ਕਰਨ ਲਈ ਆਪਣੇ ਟਵਿਟਰ ਅਕਾਊਂਟ ਨੂੰ ‘ਅਸਲ ਜ਼ਿੰਦਗੀ ਦੇ ਕਪਤਾਨਾਂ’ ਯਾਨੀ ਕੋਰੋਨਾ ਯੋਧਿਆਂ (Corona Warriors) ਨੂੰ ਸੌਂਪ ਦਿੱਤਾ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ 'ਚ ਮਦਦ ਲਈ ਅੱਗੇ ਆਏ ਕ੍ਰਿਕਟਰ, ਹੁਣ ਸ਼ਿਖਰ ਧਵਨ ਨੇ ਵੀ ਦਾਨ ਕੀਤੇ 20 ਲੱਖ ਰੁਪਏ
ਇਕ ਵੀਡੀਓ ਸੰਦੇਸ਼ ਵਿਚ ਉਨ੍ਹਾਂ ਕਿਹਾ, ‘ਕੁੱਝ ਅਸਲ ਜ਼ਿੰਦਗੀ ਦੇ ਕਪਤਾਨ ਹਨ ਜੋ ਕੋਰੋਨਾ ਖ਼ਿਲਾਫ਼ ਲੜਾਈ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਤੋਂ ਮੈਨੂੰ ਉਮੀਦ ਅਤੇ ਪ੍ਰੇਰਣਾ ਮਿਲਦੀ ਹੈ ਅਤੇ ਮੈਂ ਉਨ੍ਹਾਂ ਨਾਲ ਜੁੜਨਾ ਚਾਹੁੰਦਾ ਹਾਂ।’ ਉਨ੍ਹਾਂ ਕਿਹਾ, ‘ਮੈਂ ਆਪਣਾ ਟਵਿਟਰ ਅਕਾਊਂਟ ਇਨ੍ਹਾਂ ਕਪਤਾਨਾਂ ਨੂੰ ਸੌਂਪਣਾ ਚਾਹੁੰਦਾ ਹਾਂ ਤਾਂ ਕਿ ਜ਼ਰੂਰੀ ਸੂਚਨਾ ਸਾਂਝੀ ਕੀਤੀ ਜਾ ਸਕੇ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚੇ। ਮੈਂ ਤੁਹਾਡੀ ਟੀਮ ਵਿਚ ਹਾਂ।’
ਇਹ ਵੀ ਪੜ੍ਹੋ : ਭਾਰਤ ਦੀ ਮਦਦ ਲਈ IPL ਤਨਖ਼ਾਹ ਦਾ ਕੁੱਝ ਹਿੱਸਾ ਦਾਨ ਕਰਨਗੇ ਨਿਕੋਲਸ ਪੂਰਨ
ਪਿਛਲੇ ਮਹੀਨੇ ਕੋਰੋਨਾ ਪਾਜ਼ੇਟਿਵ ਹੋਏ ਛੇਤਰੀ ਨੇ ਸਾਰੇ ਭਾਰਤੀਆਂ ਨੂੰ ਜ਼ਰੂਰਤਮੰਦਾਂ ਦੀ ਹਰ ਸੰਭਵ ਮਦਦ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ, ‘ਸਾਡਾ ਦੇਸ਼ ਮੁਸ਼ਕਲ ਸਮੇਂ ਵਿਚੋਂ ਲੰਘ ਰਿਹਾ ਹੈ। ਚਾਰੇ ਪਾਸੇ ਦਰਦ, ਦੁੱਖ ਅਤੇ ਨੁਕਸਾਨ ਹੈ ਜੋ ਕਾਫ਼ੀ ਦੁਖਦਾਈ ਅਤੇ ਨਿਰਾਸ਼ਾਜਨਕ ਹੈ। ਇਨ੍ਹਾਂ ਸਾਰਿਆਂ ਵਿਚ ਅਜਿਹੇ ਵੀ ਲੋਕ ਹਨ ਜੋ ਇਕ-ਦੂਜੇ ਦੀ ਅਤੇ ਅਜਨਬੀਆਂ ਦੀ ਮਦਦ ਕਰ ਰਹੇ ਹਨ।’ ਉਨ੍ਹਾਂ ਕਿਹਾ, ‘ਸਾਨੂੰ ਸਾਰਿਆਂ ਨੂੰ ਇਸ ਵਿਚ ਭਾਗੀਦਾਰ ਹੋਣਾ ਹੋਵੇਗਾ। ਆਪਣੀ ਤਰਫ਼ੋਂ ਹਰ ਸੰਭਵ ਮਦਦ ਕਰੋ।’
ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜੰਗ ’ਚ ਅੱਗੇ ਆਏ ਸਚਿਨ ਤੇਂਦੁਲਕਰ, ਦਾਨ ਕੀਤੇ 1 ਕਰੋੜ ਰੁਪਏ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
IPL 2021 : MI v CSK : ਕੈਪਟਨ ਕੂਲ ਤੇ ਹਿੱਟਮੈਨ ਵਿਚਾਲੇ ਹੋਵੇਗੀ ਜ਼ਬਰਦਸਤ ਟੱਕਰ
NEXT STORY