ਜਲੰਧਰ— ਬ੍ਰਾਜ਼ੀਲ ਦੇ ਸਾਓ ਪਾਓਲੋ 'ਚ ਆਯੋਜਿਤ ਅੰਡਰ-20 ਫੁੱਟਬਾਲ ਟੂਰਨਾਮੈਂਟ ਦੌਰਾਨ ਇਕ ਪਲੇਅਰ 'ਤੇ ਬਿਜਲੀ ਡਿੱਗ ਗਈ। ਦਰਅਸਲ ਅਗੁਆ ਸਾਂਤਾ ਅਤੇ ਐਟਲੇਟਿਕੋ ਮਾਇਨਿਰੋ ਦੀਆਂ ਟੀਮਾਂ ਵਿਚਾਲੇ ਮੈਚ ਖੇਡਿਆ ਜਾ ਰਿਹਾ ਸੀ। ਬਾਰੀਸ਼ ਦੇ ਵਿਚਾਲੇ ਲਗਾਤਾਰ ਚੱਲ ਰਹੇ ਮੈਚ ਦੌਰਾਨ ਜਦੋਂ ਪਹਿਲਾਂ ਹਾਫ ਖਤਮ ਹੋਣ ਵਾਲਾ ਸੀ ਤਾਂ ਅਗੁਆ ਸਾਂਤਾ ਦੇ ਪਲੇਅਰ ਹੈਨਰਿਕ 'ਤੇ ਬਿਜਲੀ ਡਿੱਗ ਗਈ। ਬਿਜਲੀ ਡਿੱਗਣ ਤੋਂ ਪਹਿਲਾਂ ਤਾਂ ਹੈਨਰਿਕ ਨੇ ਖੁਦ ਨੂੰ ਥੋੜਾ ਸੰਭਾਲ ਲਿਆ ਪਰ ਉਹ ਜਦੋਂ ਹੀ ਮੈਦਾਨ ਤੋਂ ਬਾਹਰ ਪਹੁੰਚਿਆ, ਡਿੱਗ ਪਿਆ। ਬਾਅਦ 'ਚ ਮੈਚ 'ਚ ਵੀਡੀਓ ਫੁਟੇਜ਼ ਕਢਵਾਈ ਗਈ ਤਾਂ ਪਤਾ ਚੱਲਿਆ ਕਿ ਬਿਜਲੀ ਡਿੱਗਣ ਨਾਲ ਹੈਨਰਿਕ ਮੌਕੇ 'ਤੇ ਹੀ ਲੜਖੜਾ ਗਿਆ ਸੀ। ਇਸ ਤੋਂ ਬਾਅਦ ਹੋਲੀ-ਹੋਲੀ ਮੈਦਾਨ ਤੋਂ ਬਾਹਰ ਜਾਣ ਲੱਗਿਆ। ਪਰ ਉਹ ਜਦੋਂ ਬਾਊਂਡਰੀ ਵਲ ਤੱਕ ਪਹੁੰਚਿਆ, ਡਿੱਗ ਪਿਆ।
ਹੈਨਾਰਿਕ ਦੇ ਏਕਾਏਕ ਡਿੱਗਣ ਨਾਲ ਸਟੇਡੀਅਮ 'ਚ ਹੜਬੜੀ-ਜਿਹੀ ਮਚ ਗਈ। ਦੂਜੀ ਟੀਮ ਦੇ ਖਿਡਾਰੀਆਂ ਤੋਂ ਇਲਾਵਾ ਅਗੁਆ ਸਾਂਤਾ ਟੀਮ ਦਾ ਸਾਰਾ ਸਟਾਫ ਹੈਨਰਿਕ ਦੀ ਦੇਖ-ਰੇਖ 'ਚ ਲੱਗ ਗਿਆ। ਐਬੁਲੇਂਸ ਬੁਲਾ ਕੇ ਹੈਨਰਿਕ ਨੂੰ ਹਸਪਤਾਲ ਪਹੁੰਚਾਇਆ ਗਿਆ। ਡਾਕਟਰ ਦੱਸਦੇ ਹਨ ਕਿ ਹੈਨਰਿਕ ਦੀ ਹਾਲਤ ਸਥਿਰ ਹੈ। ਇਸ ਦੇ ਨਾਲ ਹੀ ਟੀਮ ਦੇ ਗੋਲਕੀਪਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਹੈਨਰਿਕ ਹੁਣ ਸਿਰ ਦਰਦ ਦੀ ਸ਼ਿਕਾਇਤ ਕਰ ਰਿਹਾ ਹੈ। ਉਮੀਦ ਹੈ ਕਿ ਉਹ ਜਲਦ ਠੀਕ ਹੋ ਜਾਣਗੇ।
IPL 'ਚ ਕੀਮਤ ਕਿਉਂ ਘੱਟ ਗਈ, ਸਵਾਲ ਪੁੱਛਣ 'ਤੇ ਯੁਵਰਾਜ ਸਿੰਘ ਨੇ ਛੱਡੀ ਪ੍ਰੈਸ ਕਾਨਫਰੰਸ
NEXT STORY