ਜਲੰਧਰ- ਸ਼ਾਪਿੰਗ ਦੀ ਸ਼ੌਕੀਨ ਕਾਰਡਿਫ ਸਿਟੀ ਦੇ ਸੈਂਟਰ ਬੈਕ ਸੀਨ ਮਾਰੀਸਨ ਦੀ 27 ਸਾਲਾ ਪਤਨੀ ਸਟੈਸੀ ਅੰਬਰ ਵਾਰਡ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਮਾਰੀਸਨ ਨਾਲ ਸਿਰਫ ਇਸ ਲਈ ਵਿਆਹ ਕੀਤਾ ਸੀ ਕਿਉਂਕਿ ਉਹ ਨੰਬਰ-1 ਕਾਮੇਡੀਅਨ ਵੀ ਹੈ।
ਉਸ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਮਾਰੀਸਨ ਦੇ ਨਾਲ ਹੋ ਤਾਂ ਉਸ ਦੀ ਹਾਜ਼ਰ-ਜਵਾਬੀ ਤੇ ਖੁਸ਼ਮਿਜਾਜ਼ ਸੁਭਾਅ ਦੇ ਤੁਸੀਂ ਕਾਇਲ ਹੋ ਜਾਵੋਗੇ। 3 ਸਾਲ ਪਹਿਲਾਂ ਮਾਰੀਸਨ ਨਾਲ ਮਿਲਣ ਵਾਲੀ ਸਟੈਸੀ ਨੇ ਆਪਣੀ ਇੰਸਟਾਗ੍ਰਾਮ ਪੋਸਟ 'ਤੇ ਹੀ ਬੀਤੇ ਦਿਨੀਂ ਲਿਖਿਆ ਸੀ ਕਿ ਉਹ ਹੈਰਾਨ ਹੈ ਕਿ ਇਨ੍ਹਾਂ ਸਾਲਾਂ ਦੌਰਾਨ ਮੈਂ ਆਪਣੇ ਘਰ, ਦੇਸ਼ ਤੋਂ ਦੂਰ ਰਹੀ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਸਮਾਂ ਬੜੀ ਤੇਜ਼ੀ ਨਾਲ ਲੰਘ ਜਾਂਦਾ ਹੈ ਕਿਉਂਕਿ ਤੁਸੀਂ ਕੁਝ ਚੰਗੇ ਲੋਕਾਂ ਨਾਲ ਮਿਲਦੇ ਹੋ, ਜੋ ਤੁਹਾਡੇ ਦਿਲ ਦੇ ਸਾਰੀ ਉਮਰ ਨੇੜੇ ਰਹਿੰਦੇ ਹਨ।
ਦੱਸ ਦੇਈਏ ਕਿ ਮਾਰੀਸਨ ਅਤੇ ਸਟੈਸੀ ਨੇ 2017 'ਚ ਵਿਆਹ ਕੀਤਾ ਸੀ। ਇਸ ਤੋਂ ਪਹਿਲਾਂ ਇਟਲੀ ਵਿਚ ਮਾਰੀਸਨ ਨੇ ਸਟੈਸੀ ਨੂੰ ਪ੍ਰਪੋਜ਼ ਕੀਤਾ ਸੀ। ਫੁੱਟਬਾਲਰਾਂ ਵੀ ਵੇਗਸ ਵਿਚ ਸਭ ਤੋਂ ਚਰਚਿਤ ਨਾਂ ਸਟੈਸੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਖੂਬ ਐਕਟਿਵ ਰਹਿੰਦੀ ਹੈ। ਆਪਣੇ 50 ਹਜ਼ਾਰ ਤੋਂ ਜ਼ਿਆਦਾ ਫਾਲੋਅਰਜ਼ ਲਈ ਉਹ ਸਮੇਂ-ਸਮੇਂ 'ਤੇ ਆਪਣੀਆਂ ਉਤੇਜਕ ਫੋਟੋਆਂ ਅਪਲੋਡ ਕਰਦੀ ਰਹਿੰਦੀ ਹੈ।
ਹਾਕੀ ਵਿਸ਼ਵ ਕੱਪ : ਫਰਾਂਸ ਨੂੰ ਹਰਾ ਕੇ ਆਸਟਰੇਲੀਆ ਸੈਮੀਫਾਈਨਲ 'ਚ
NEXT STORY