ਕੋਲਕਾਤਾ (ਵਾਰਤਾ)- ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਗੋਲਕੀਪਰ ਕਨਈ ਸਰਕਾਰ ਦਾ ਲੰਬੀ ਬੀਮਾਰੀ ਤੋਂ ਬਾਅਦ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਉਹ 78 ਸਾਲਾਂ ਦੇ ਸਨ। ਆਲ ਇੰਡੀਆ ਫੁਟਬਾਲ ਫੈਡਰੇਸ਼ਨ (AIFF) ਦੇ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। AIFF ਨੇ ਕਨਈ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ। AIFF ਦੇ ਪ੍ਰਧਾਨ ਪ੍ਰਫੁੱਲ ਪਟੇਲ ਨੇ ਇਕ ਸ਼ੋਕ ਸੰਦੇਸ਼ ਵਿਚ ਕਿਹਾ, 'ਭਾਰਤੀ ਫੁਟਬਾਲ ਵਿਚ ਕਨਈ ਸਰਕਾਰ ਦਾ ਅਨਮੋਲ ਯੋਗਦਾਨ ਹਮੇਸ਼ਾ ਸਾਡੇ ਨਾਲ ਰਹੇਗਾ। ਮੈਂ ਪਰਿਵਾਰ ਪ੍ਰਤੀ ਦੁੱਖ ਸਾਂਝਾ ਕਰਦਾ ਹਾਂ।'
ਇਹ ਵੀ ਪੜ੍ਹੋ: ਸੌਰਵ ਗਾਂਗੁਲੀ ਨੂੰ ਕੋਵਿਡ ਦੇ ਇਲਾਜ ਦੇ ਬਾਅਦ ਹਸਪਤਾਲ ਤੋਂ ਮਿਲੀ ਛੁੱਟੀ
1960 ਦੇ ਦਹਾਕੇ ਵਿਚ ਪ੍ਰਮੁੱਖ ਭਾਰਤੀ ਗੋਲਕੀਪਰਾਂ ਵਿਚੋਂ ਇਕ ਕਨਈ ਦੇਸ਼ ਦੇ ਤਿੰਨ ਵੱਡੇ ਫੁੱਟਬਾਲ ਕਲੱਬਾਂ, ਮੋਹਨ ਬਾਗਾਨ, ਈਸਟ ਬੰਗਾਲ ਅਤੇ ਮੁਹੰਮਦਨ ਸਪੋਰਟਿੰਗ ਲਈ ਖੇਡੇ। ਉਨ੍ਹਾਂ ਨੇ ਸਤੰਬਰ 1971 ਵਿਚ ਸੋਵੀਅਤ ਸੰਘ ਦੇ ਖ਼ਿਲਾਫ਼ ਇਕ ਦੋਸਤਾਨਾ ਮੈਚ ਵਿਚ ਆਪਣੀ ਰਾਸ਼ਟਰੀ ਟੀਮ ਵਿਚ ਡੈਬਿਊ ਕੀਤਾ। ਉਹ ਬੰਗਾਲ ਦੀ ਟੀਮ ਦਾ ਵੀ ਹਿੱਸਾ ਸਨ ਜੋ 1970 ਵਿਚ ਏਸ਼ੀਅਨ ਕਲੱਬ ਕੱਪ ਵਿਚ ਹਿੱਸਾ ਲੈਣ ਲਈ ਤਹਿਰਾਨ ਗਈ ਸੀ। ਮਰਹੂਮ ਕਨਈ ਨੇ ਘਰੇਲੂ ਪੱਧਰ 'ਤੇ ਵੀ ਕਈ ਸਨਮਾਨ ਜਿੱਤੇ।
ਇਹ ਵੀ ਪੜ੍ਹੋ: PM ਮੋਦੀ 2 ਜਨਵਰੀ ਨੂੰ ਮੇਰਠ ’ਚ ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ ਦਾ ਰੱਖਣਗੇ ਨੀਂਹ ਪੱਥਰ
ਉਨ੍ਹਾਂ ਨੇ 1969 ਅਤੇ 1971 ਵਿਚ ਬੰਗਾਲ ਲਈ ਸੰਤੋਸ਼ ਟਰਾਫੀ ਜਿੱਤੀ। ਉਥੇ ਹੀ ਇਸਟ ਬੰਗਾਲ ਦੇ ਨਾਲ 2 ਸਾਲਾਂ ਦੇ ਕਾਰਜਕਾਲ ਵਿਚ ਉਨ੍ਹਾਂ ਨੇ 2 ਵਾਰ ਕੋਲਕਾਤਾ ਫੁੱਟਬਾਲ ਲੀਗ, ਇਕ ਵਾਰ ਆਈ.ਐੱਫ.ਏ. ਸ਼ੀਲਡ ਅਤੇ ਇਕ ਵਾਰ ਡੁਰੰਡ ਕੱਪ ਜਿੱਤਿਆ। ਉਹ ਸਿਰਫ਼ ਇਕ ਸਾਲ ਲਈ ਮੋਹਨ ਬਾਗਾਨ ਕਲੱਬ ਵਿਚ ਗਏ ਅਤੇ ਉਹ ਕਲੱਬ ਦੀ ਉਸ ਟੀਮ ਦਾ ਹਿੱਸਾ ਬਣੇ, ਜਿਸ ਨੇ ਬੋਰਦੋਲੋਈ ਟਰਾਫੀ ਅਤੇ ਡੁਰੰਡ ਕੱਪ ਜਿੱਤਿਆ ਸੀ।
ਇਹ ਵੀ ਪੜ੍ਹੋ: ਆਸਟਰੇਲੀਆਈ ਬੱਲੇਬਾਜ਼ ਟ੍ਰੈਵਿਸ ਹੈੱਡ ਕੋਰੋਨਾ ਪਾਜ਼ੇਟਿਵ
ਬਿੱਗ ਬੈਸ਼ ਲੀਗ 'ਤੇ ਕੋਰੋਨਾ ਦਾ ਕਹਿਰ, 7 ਖਿਡਾਰੀ ਤੇ 8 ਮੈਂਬਰ ਪਾਏ ਗਏ ਪਾਜ਼ੇਟਿਵ
NEXT STORY