ਕੋਲਕਾਤਾ- ਭਾਰਤ ਦੇ ਸਾਬਕਾ ਅੰਤਰਰਾਸ਼ਟਰੀ ਗੋਲਕੀਪਰ ਪ੍ਰਸ਼ਾਂਤ ਡੋਰਾ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਹ 44 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰ ’ਚ ਉਸਦਾ 12 ਸਾਲ ਦਾ ਬੇਟਾ ਅਤੇ ਪਤਨੀ ਸੌਮੀ ਹੈ। ਡੋਰਾ ਦੇ ਵੱਡੇ ਭਰਾ ਹੇਮੰਤ ਦੇ ਅਨੁਸਾਰ ਲਗਾਤਾਰ ਬੁਖਾਰ ਆਉਣ ਤੋਂ ਬਾਅਦ ਹੀਮੋਫੈਗੋਸਾਈਟਿਕ ਲਿਮਫੋਹਿਸਟਿਓਸਾਈਟੋਸਿਸ (ਐੱਚ. ਐੱਲ. ਐੱਚ.) ਦਾ ਪਤਾ ਲੱਗਿਆ ਸੀ। ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏ. ਆਈ. ਐੱਫ. ਐੱਫ.) ਦੇ ਪ੍ਰਧਾਨ ਪ੍ਰਫੁੱਲ ਪਟੇਲ ਨੇ ਡੋਰਾ ਦੇ ਅਚਾਨਕ ਦਿਹਾਂਤ ’ਤੇ ਸੋਗ ਪ੍ਰਗਟ ਕੀਤਾ ਹੈ। ਪਟੇਲ ਨੇ ਕਿਹਾ ਇਹ ਸੁਣ ਕੇ ਦੁਖ ਹੋਇਆ ਕਿ ਪ੍ਰਸ਼ਾਂਤ ਡੋਰਾ ਨਹੀਂ ਰਹੇ।
ਭਾਰਤ ਅਤੇ ਮੋਹਨ ਬਾਗਾਨ ਫੁੱਟਬਾਲ ਕਲੱਬ ਦੇ ਲਈ ਗੋਲਕੀਪਰ ਦੇ ਰੂਪ ’ਚ ਖੇਡਣ ਵਾਲੇ ਡੋਰਾ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਡੋਰਾ ਨੇ ਸਾਲ 1999 ’ਚ ਕਾਠਮੰਡੂ ’ਚ ਦੱਖਣੀ ਏਸ਼ੀਆਈ ਮਹਾਸੰਘ ਖੇਡਾਂ ’ਚ ਨੇਪਾਲ ਵਿਰੁੱਧ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ, ਜਿੱਥੇ ਭਾਰਤ ਨੇ ਕਾਸੀ ਤਮਗਾ ਜਿੱਤਿਆ ਸੀ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
BCCI ਨੇ ਲਿਆ ਫੈਸਲਾ, ਭਾਰਤੀ ਖਿਡਾਰੀਆਂ ਨੂੰ ਵੀ ਕਰਵਾਉਣਾ ਹੋਵੇਗਾ ਕੋਰੋਨਾ ਟੈਸਟ
NEXT STORY