ਨਵੀਂ ਦਿੱਲੀ : ਪਾਕਿਸਤਾਨ ਸੁਪਰ ਲੀਗ ਦੌਰਾਨ ਤਦ ਰੋਮਾਂਚਕ ਪਲ ਸਾਹਮਣੇ ਆਇਆ ਜਦੋਂ 21 ਸਾਲ ਦੇ ਬੱਲੇਬਾਜ਼ ਆਜ਼ਮ ਖਾਨ ਉਲਟਾ ਬੱਲਾ ਫੜ੍ਹ ਕੇ ਦੌੜ ਪੂਰੀ ਕਰਦਾ ਦਿਸਿਆ। ਦਰਅਸਲ, ਕਰਾਚੀ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿਚ 156 ਦੌੜਾਂ ਬਣਾਈਆਂ। ਗਲੈਡੀਏਟਰਸ ਜਦੋਂ ਪਿੱਛਾ ਕਰਨ ਉਤਰੀ ਤਾਂ ਉਨ੍ਹਾਂ ਦੀ ਸ਼ੁਰੂਆਤ ਖਰਾਬ ਰਹੀ। ਇਸ ਤੋਂ ਬਾਅਦ ਆਜ਼ਮ ਖਾਨ ਨੇ ਸਰਫਰਾਜ਼ ਅਹਿਮਦ ਦੇ ਨਾਲ ਮਿਲ ਕੇ ਮਹੱਤਵਪੂਰਨ ਸਾਂਝੇਦਾਰੀ ਨਿਭਾਈ। ਆਜ਼ਮ ਨੇ 30 ਗੇਂਦਾਂ 'ਤੇ 46 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ, ਜਿਸ ਦੀ ਬਦੌਲਤ ਕਰਾਚੀ ਨੂੰ ਹਾਰ ਦਾ ਮੁੰਹ ਦੇਖਣਾ ਪਿਆ।
ਉੱਥੇ ਹੀ ਮੈਚ ਦੌਰਾਨ ਇਕ ਅਜਿਹਾ ਪਲ ਵੀ ਆਇਆ ਜਦੋਂ ਦੂਜੀ ਦੌੜ ਲੈਣ ਦੀ ਕੋਸ਼ਿਸ਼ ਵਿਚ ਆਜ਼ਮ ਖਾਨ ਪਿੱਚ ਦੇ ਵਿਚਕਾਰ ਹੀ ਰੁਕ ਗਿਆ। ਜਦੋਂ ਉਸ ਨੂੰ ਲੱਗਾ ਕਿ ਉਹ ਰਨਆਊਟ ਹੋ ਸਕਦਾ ਹੈ ਤਾਂ ਉਹ ਤੇਜ਼ੀ ਨਾਲ ਕ੍ਰੀਜ਼ ਵੱਲ ਭੱਜਿਆ। ਇਸ ਦੌਰਾਨ ਜਲਦਬਾਜ਼ੀ ਵਿਚ ਉਹ ਉਲਟਾ ਬੱਲਾ ਫੜ੍ਹ ਕੇ ਭੱਜਣ ਲੱਗਾ। ਇਸ ਘਟਨਾ ਦੀ ਵੀਡੀਓ ਵਾਇਰਲ ਹੁੰਦਿਆਂ ਹੀ ਕ੍ਰਿਕਟ ਪ੍ਰਸ਼ੰਸਕਾਂ ਨੇ ਇਸ 'ਤੇ ਰੱਜ ਕੇ ਮਜ਼ੇ ਲਏ। ਕੁਝ ਪ੍ਰਸ਼ੰਸਕਾਂ ਨੇ ਲਿਖਿਆ ਕਿ ਲਗਦਾ ਹੈ ਕਿ ਮੋਈਨ ਖਾਨ ਨੇ ਬੇਟੇ ਨੇ ਬੱਲੇ ਨੂੰ ਨਵੇਂ ਤਰੀਕੇ ਨਾਲ ਫੜਨਾ ਸਿਖ ਲਿਆ ਹੈ।
ਪਿੰਡ ਮੂਨਕਾਂ ਦਾ ਕਬੱਡੀ ਟੂਰਨਾਮੈਂਟ ਹੋਇਆ ਸੰਪੰਨ
NEXT STORY