ਲੰਡਨ — ਸਾਬਕਾ ਵਿਸ਼ਵ ਨੰਬਰ ਇਕ ਟੈਨਿਸ ਖਿਡਾਰੀ ਐਂਡੀ ਮਰੇ ਚੂਲੇ ਦੀ ਸਰਜਰੀ ਤੋਂ ਉੱਭਰਨ ਤੋਂ ਬਾਅਦ ਇਸ ਮਹੀਨੇ ਕਵੀਂਸ ਕਲੱਬ ਟੂਰਨਾਮੈਂਟ ਵਿਚ ਡਬਲਜ਼ ਮੁਕਾਬਲੇ ਰਾਹੀਂ ਵਾਪਸੀ ਕਰੇਗਾ। ਗ੍ਰੈਂਡ ਸਲੈਮ ਖਿਤਾਬ ਨੂੰ ਤਿੰਨ ਵਾਰ ਜਿੱਤਣ ਵਾਲਾ ਮਰੇ ਜਨਵਰੀ ਵਿਚ ਆਸਟਰੇਲੀਆਈ ਓਪਨ ਤੋਂ ਬਾਅਦ ਪਹਿਲੀ ਵਾਰ ਪ੍ਰਤੀਯੋਗਿਤਾ ਵਾਲਾ ਮੁਕਾਬਲਾ ਖੇਡੇਗਾ। ਕਵੀਂਸ ਟੂਰਨਾਮੈਂਟ 17 ਜੂਨ ਤੋਂ ਸ਼ੁਰੂ ਹੋਵੇਗਾ।ਕਵਿੰਸ ਕਲੱਬ 'ਚ 32 ਸਾਲ ਦਾ ਮਰੇ ਨੇ ਪੰਜ ਖਿਤਾਬ ਜਿੱਤੇ ਹਨ। ਫਰਵਰੀ 'ਚ ਉਨ੍ਹਾਂ ਨੇ ਆਪਣੇ ਪੈਰ ਦੀ ਸਰਜਰੀ ਕਰਾਈ ਸੀ ਤੇ ਉਦੋਂ ਤੋਂ ਆਪਣੀ ਫਿਟਨੈੱਸ 'ਤੇ ਕੰਮ ਰਹੇ ਸਨ। ਬੀ. ਬੀ. ਸੀ ਨੇ ਮਰੇ ਦੇ ਹਵਾਲੇ ਤੋਂ ਦੱਸਿਆ, ਮੈਂ ਆਪਣੀ ਸਰਜਰੀ ਤੋਂ ਬਾਅਦ ਪਹਿਲੀ ਵਾਰ ਕੋਰਟ 'ਤੇ ਵਾਪਸੀ ਕਰਨ ਲਈ ਉਤਸ਼ਾਹਿਤ ਹਾਂ। ਕਵਿੰਸ ਕੱਪ ਮੇਰੇ ਲਈ ਹਮੇਸ਼ਾ ਤੋਂ ਵਿਸ਼ੇਸ਼ ਰਿਹਾ ਹੈ ਅਤੇ ਮੇਰੀ ਵਾਪਸੀ ਲਈ ਇਹ ਬਹੁਤ ਠੀਕ ਜਗ੍ਹਾ ਹੈ।
ਮਰੇ ਨੇ ਕਿਹਾ, ਮੈਂ ਅਜੇ ਸਿੰਗਲ ਵਰਗ 'ਚ ਵਾਪਸੀ ਕਰਨ ਲਈ ਤਿਆਰ ਨਹੀਂ ਹਾਂ, ਪਰ ਪਿਛਲੇ ਕੁਝ ਮਹੀਨਿਆਂ ਤੋਂ ਮੈਨੂੰ ਦਰਦ ਨਹੀਂ ਹੋ ਰਿਹਾ ਹੈ। ਮੈਂ ਟ੍ਰੇਨਿੰਗ ਤੇ ਪ੍ਰੈਕਟਿਸ ਕੋਰਟ 'ਤੇ ਬਿਹਤਰ ਹੋਇਆ ਹਾਂ ਤੇ ਇਹ ਮੇਰੇ ਲਈ ਅਗਲਾ ਕਦਮ ਹੈ ਕਿਉਂਕਿ ਮੈਂ ਟੂਰ 'ਤੇ ਵਾਪਸੀ ਕਰਣ ਦੀ ਕੋਸ਼ਿਸ਼ ਕਰ ਰਿਹਾ ਹਾਂ।
...ਤਾਂ ਕੀ ਇੰਗਲੈਂਡ-ਪਾਕਿ ਮੈਚ ਦੌਰਾਨ ਹੋਈ ਸੀ ਬਾਲ ਟੈਂਪਰਿੰਗ
NEXT STORY