ਨਵੀਂ ਦਿੱਲੀ, (ਭਾਸ਼ਾ)– ਭਾਰਤੀ ਹਾਕੀ ਟੀਮ ਦੇ ਕਪਤਾਨ ਤੇ ਚੋਟੀ ਦੇ ਡ੍ਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੇ ਸ਼ਨੀਵਾਰ ਨੂੰ ਆਪਣੇ ਕਰੀਅਰ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਣ ਲਈ ਹਾਕੀ ਇੰਡੀਆ ਲੀਗ (ਐੱਚ. ਆਈ. ਐੱਲ.) ਨੂੰ ਸਿਹਰਾ ਦਿੱਤਾ।
ਹਰਮਨਪ੍ਰੀਤ ਨੇ 234 ਕੌਮਾਂਤਰੀ ਮੈਚਾਂ ਵਿਚ 205 ਗੋਲ ਕੀਤੇ ਹਨ। 2017 ਐੱਚ. ਈ. ਐੱਲ. ਵਿਚ ‘ਅਪਕਮਿੰਗ ਪਲੇਅਰ ਆਫ ਦਿ ਟੂਰਨਾਮੈਂਟ’ ਚੁਣੇ ਜਾਣ ਨੂੰ ਲੈ ਕੇ ਦੁਨੀਆ ਦੇ ਚੋਟੀ ਦੇ ਡ੍ਰੈਗ ਫਲਿੱਕਰਾਂ ਵਿਚੋਂ ਇਕ ਬਣਨ ਤੱਕ ਹਰਮਨਪ੍ਰੀਤ ਲਈ ਇਕ ਇਹ ਸ਼ਾਨਦਾਰ ਯਾਤਰਾ ਰਹੀ। ਉਸ ਨੇ ਦੱਸਿਆ ਕਿ ਕਿਵੇਂ ਇਸ ਲੀਗ ਨੇ ਕੌਮਾਂਤਰੀ ਪੱਧਰ ਦੇ ਕੁਝ ਸਰਵਸ੍ਰੇਸ਼ਠ ਖਿਡਾਰੀਆਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲਣ ਤੋਂ ਬਾਅਦ ਉਸ ਨੂੰ ਅੱਗੇ ਆਉਣ ਵਿਚ ਮਦਦ ਕੀਤੀ ਹੈ।
ਹਰਮਨਪ੍ਰੀਤ ਨੇ ਕਿਹਾ, ‘‘ਹਾਕੀ ਇੰਡੀਆ ਲੀਗ ਮੇਰੇ ਵਿਕਾਸ ਦਾ ਇਕ ਵੱਡਾ ਹਿੱਸਾ ਸੀ। ਲੀਗ ਨੇ ਮੈਨੂੰ ਵੱਖ-ਵੱਖ ਕੋਚਾਂ ਦੇ ਅਧੀਨ ਵੱਖ-ਵੱਖ ਖੇਡ ਸ਼ੈਲੀਆਂ ਤੋਂ ਜਾਣੂ ਕਰਵਾ ਕੇ ਆਪਣੀ ਕਲਾ ਨੂੰ ਵਧਾਉਣ ਲਈ ਇਕ ਮੰਚ ਪ੍ਰਦਾਨ ਕੀਤਾ।’’
ਏਸ਼ੀਆਈ ਯੂਥ ਤੀਰਅੰਦਾਜ਼ੀ ਵਿਚ ਭਾਰਤ ਨੇ ਅੰਡਰ-18 ਮਹਿਲਾ ਵਰਗ ’ਚ ਚਾਂਦੀ ਤਮਗਾ ਜਿੱਤਿਆ
NEXT STORY